ਨਵੀਂ ਦਿੱਲੀ, 13 ਦਸੰਬਰ । ਜੇਕਰ ਤੁਹਾਨੂੰ ਕਿਸੇ ਵੀ ਥਾਂ ਤੋਂ ਮੋਬਾਈਲ ਚਾਰਜ ਕਰਨ ਦੀ ਆਦਤ ਹੈ ਤਾਂ ਇਸਨੂੰ ਅੱਜ ਹੀ ਛੱਡ ਦਿਓ। ਕਿਉਂਕਿ ਤੁਹਾਡੀ ਇਕ ਛੋਟੀ ਜਿਹੀ ਗਲਤੀ ਦੀ ਵਜ੍ਹਾ ਨਾਲ ਤੁਹਾਡੀ ਜਿੰਦਗੀ ਭਰ ਦੀ ਕਮਾਈ ਪਲਕ ਝਪਕਦਿਆਂ ਹੀ ਗਾਇਬ ਹੋ ਸਕਦੀ ਹੈ। ਤੁਹਾਨੂੰ ਭਾਵੇਂ ਹੀ ਇਹ ਮਜਾਕ ਲੱਗ ਰਿਹਾ ਹੋਵੇ, ਪਰ ਇਹ ਚੇਤਾਵਨੀ ਭਾਰਤੀ ਸਟੇਟ ਬੈਂਕ ਨੇ ਜਾਰੀ ਕੀਤੀ ਹੈ।
ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੇ ਆਪਣੇ ਗਾਹਕਾਂ ਨੂੰ ਸਾਵਧਾਨ ਕੀਤਾ ਹੈ ਕਿ ਉਹ ਜਨਤਕ ਥਾਵਾਂ ‘ਤੇ ਬਣੇ ਮੋਬਾਇਲ ਚਾਰਜਿੰਗ ਪੁਆਂਇੰਟਲ ‘ਤੇ ਆਪਣਾ ਫੋਨ ਚਾਰਜ ਕਰਦੇ ਸਮੇਂ ਅਲਰਟ ਰਹੋ। ਐੱਸਬੀਆਈ ਨੇ ਟ੍ਹੀਟ ਕਰ ਕੇ ਆਪਣੇ ਗਾਹਕਾਂ ਨੂੰ ਕਿਹਾ ਕਿ ਧੋਖਾਧੜੀ ਕਰਨ ਵਾਲੇ ਚਾਰਜਿੰਗ ਪੁਆਇੰਟ ਦੇ ਜ਼ਰੀਏ ਬੈਂਕ ਦੀਆਂ ਗੁਪਤ ਜਾਣਕਾਰੀਆਂ, ਪਾਸਵਰਡ ਅਤੇ ਡਾਟਾ ਚੋਰੀ ਕਰ ਕੇ ਤੁਹਾਡਾ ਬੈਂਕ ਖਾਤਾ ਖਾਲੀ ਕਰ ਸਕਦੇ ਹਨ। ਜਦੋਂ ਤੁਸੀਂ ਆਪਣਾ ਫੋਨ ਚਾਰਜ ਕਰਦੇ ਹੋ ਤਾਂ ਹੈਕਰਜ਼ ਮਾਲਵੇਅਰ ਅਤੇ ਫਿਸ਼ਿੰਗ ਜਿਹੇ ਤਰੀਕਿਆਂ ਨਾਲ ਤੁਹਾਡੇ ਬੈਂਕ ਨਾਲ ਸਬੰਧਤ ਜ਼ਰੂਰੀ ਡਾਟਾ ਚੋਰੀ ਕਰ ਲੈਂਦੇ ਹਨ। ਇਸ ਲਈ ਇਕ ਡਾਟਾ ਕਾਰਡ ਦੀ ਵਰਤੋਂ ਕੀਤੀ ਜਾਂਦੀ ਹੈ। ਅਲੀਬਾਬਾ ਦੀ ਵੈੱਬਸਾਈਟ ‘ਤੇ ਇਹ ਡਾਟਾ ਕਾਰਡ ਜਿਸ ਨੂੰ ‘ਆਟੋ ਡਾਟਾ ਟਰਾਂਸਫਰ ਡਿਵਾਈਸ’ ਕਹਿੰਦੇ ਹਨ 300-400 ਡਾਲਰ ‘ਚ ਉੱਪਲਬਧ ਹੈ।