Point 2 Point News
Punjab Punjabi News

ਸੋਸ਼ਲ ਮੀਡੀਆ ਦੇ ਜ਼ਰੀਏ ਹੰਕਾਰੀ ਮੋਦੀ ਸਰਕਾਰ ਨੂੰ ਨੀਂਦ ਵਿਚੋਂ ਜਗਾਈਏ- ਦੀਪਇੰਦਰ ਢਿੱਲੋਂ

ਚੰਡੀਗੜ੍ਹ (ਰਮਨ ਜੁਨੇਜਾ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਅਤੇ ਹਲਕਾ ਡੇਰਾ ਬਸੀ ਇੰਚਾਰਜ ਸਰਦਾਰ ਦੀਪਇੰਦਰ ਸਿੰਘ ਢਿੱਲੋਂ ਨੇ ਅੱਜ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਸੀਨੀਅਰ ਕਾਂਗਰਸੀ ਵਰਕਰਾਂ, ਯੂਥ ਕਾਂਗਰਸ ਵਰਕਰਾਂ, ਕਾਂਗਰਸ ਸੇਵਾ ਦਲ ਦੇ ਵਰਕਰਾਂ ਅਤੇ ਰੀੜ੍ਹ ਦੀ ਹੱਡੀ ਛੋਟੇ ਵਰਕਰਾਂ ਨੂੰ ਅਪੀਲ ਕੀਤੀ ਹੈ। ਕਿ ਉਹ 11ਵਜੇ ਤੋਂ 2 ਵਜੇ ਤੱਕ ਸੋਸ਼ਲ ਮੀਡੀਆ ‘ਤੇ 2 ਮਿੰਟ ਲੈ ਕੇ 5 ਮਿੰਟ ਵਿਚ ਗਰੀਬ ਮਜ਼ਦੂਰਾਂ, ਰਿਕਸ਼ਾ ਚਾਲਕਾਂ, ਛੋਟੇ ਦੁਕਾਨਦਾਰਾਂ ਅਤੇ ਗਰੀਬਾਂ ਦੀ ਆਵਾਜ਼ ਨੂੰ ਸੋਸ਼ਲ ਮੀਡੀਆ ਦੇ ਜਰੀਏ ਮੋਦੀ ਸਰਕਾਰ ਤੱਕ ਪਹੁੰਚਾਈ ਜਾਵੇ
ਸ੍ਰੀ ਢਿੱਲੋਂ ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿਚ ਹੰਕਾਰੀ ਕੇਂਦਰ ਸਰਕਾਰ ਬੋਲੀ ਹੋਈ ਮੋਦੀ ਸਰਕਾਰ ਦੇ ਵਿਰੁੱਧ ਸਵੇਰੇ 11ਵਜੇ ਤੋਂ ਦੁਪਹਿਰ 2 ਵਜੇ ਤੱਕ ਸਿਰਫ ਦੋ ਤੋਂ ਪੰਜ ਮਿੰਟ ਸ਼ੋਸ਼ਲ ਮੀਡੀਆ ਦੇ ਜਰੀਏ ਸਰਕਾਰ ਤੱਕ ਪਹੁੰਚਾਈਏ ਜਿਹੜੇ ਲੋਕ ਦਿਲੋਂ ਨਾਰਾਜ਼ ਹਨ ਉਨ੍ਹਾਂ ਨੂੰ ਲਾਜ਼ਮੀ ਤੌਰ ‘ਤੇ ਮੋਦੀ ਸਰਕਾਰ ਤੱਕ ਪਹੁੰਚਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਜੇ ਤੁਸੀਂ ਆਪਣਾ ਸੁਨੇਹਾ ਫੇਸਬੁੱਕ ਵਟਸਐਪ ਟਵਿੱਟਰ ਟਵਿੱਟਰ ਇੰਸਟਾਗ੍ਰਾਮ ਰਾਹੀਂ ਭੇਜਦੇ ਹੋ ਤਾਂ ਤੁਹਾਡਾ ਸੁਨੇਹਾ ਅੰਨੀ ਅਤੇ ਬੋਲੀ ਮੋਦੀ ਸਰਕਾਰ ਤੱਕ ਪਹੁੰਚਣਾ ਲਾਜ਼ਮੀ ਹੈ।
ਸ੍ਰੀ ਢਿੱਲੋਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਰੁਪਏ10000 ਗਰੀਬ ਲੋਕਾਂ ਦੇ ਖਾਤੇ ਵਿੱਚ ਪਾਉਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ੍ਹ ਉਨ੍ਹਾਂ ਨੂੰ ਘਰ ਚਲਾਉਣ ਲਈ ਰਾਸ਼ਨ ਦੀ ਜ਼ਰੂਰਤ ਹੈ ਜੋ ਪਿਛਲੇ 50-60 ਦਿਨਾਂ ਤੋਂ ਕੰਮ ਕਾਰ ਬੰਦ ਬੰਦ ਪਏ ਹਨ।ਸਾਡੇ ਪ੍ਰਵਾਸੀ ਮਜ਼ਦੂਰ ਆਪਣੇ 45 ਡਿਗਰੀ ਤਾਪਮਾਨ ਵਿੱਚ ਪੈਦਲ ਚੱਲ ਰਹੇ ਹਨ। ਉਹ ਪਿੰਡ ਜਾਣ ਲਈ ਮਜਬੂਰ ਹੈ, ਹੰਕਾਰੀ ਮੋਦੀ ਸਰਕਾਰ ਇਨ੍ਹਾਂ ਗਰੀਬ ਲੋਕਾਂ ਦੇ ਦਰਦ ਨੂੰ ਭੁੱਲ ਗਈ ਹੈ।ਉਨ੍ਹਾਂ ਨੇ ਸਾਰੇ ਵਰਕਰਾਂ ਨੂੰ ਅਪੀਲ ਕੀਤੀ ਆਓ ਅਸੀਂ ਮੋਦੀ ਸਰਕਾਰ ਨੂੰ ਯਾਦ ਦਿਵਾਉਂਦੇ ਹਾਂ।ਉਨ੍ਹਾਂ ਕਿਹਾ ਕਿ ਪ੍ਰਵਾਸੀ ਮਜ਼ਦੂਰ ਭਰਾਵਾ ਨੂੰ ਬੱਸਾਂ ਅਤੇ ਗੱਡੀਆਂ ਦਾ ਕਿਰਾਏ ਲਏ ਬਿਨਾਂ, ਘਰ ਘਰ ਭੇਜਣਾ ਮੋਦੀ ਸਰਕਾਰ ਦੀ ਜ਼ਿੰਮੇਵਾਰੀ ਹੈ
ਸ੍ਰੀ ਢਿੱਲੋਂ ਨੇ ਕਿਹਾ ਕਿ ਛੋਟੇ ਵਪਾਰੀਆਂ ਨੂੰ ਅੱਜ ਕੱਲ ਪੈਸੇ ਦੀ ਜਰੂਰਤ ਹੈ। ਛੋਟੇ ਵਪਾਰੀ ਆਪਣੀਆਂ ਦੁਕਾਨਾਂ ਦਾ ਕਿਰਾਇਆ ਦੇਣ ਲਈ ਮਜਬੂਰ ਹਨ ਉਥੇ ਬੈਂਕ ਨੇ ਆਪਣੀਆ ਕਿਸਤਾ ਅਤੇ ਸਕੂਲਾਂ ਨੇ ਫੀਸਾਂ ਮੰਗਣੀਆ ਸੁਰੂ ਕਰ ਦਿੱਤੀਆਂ ਹਨ ਉਥੇ ਉਹ ਆਪਣੇ ਕੋਲ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਢਿੱਡ ਭਰਨ ਲਈ ਵੀ ਮਜਬੂਰ ਹਨ ਆਓ ਸੋਸ਼ਲ ਮੀਡੀਆ ਦੇ ਜਰੀਏ ਸੁਤੀ ਹੋਈ ਮੋਦੀ ਸਰਕਾਰ ਨੂੰ ਜਗਾਈਏ