Point 2 Point News
Punjab Punjabi News

ਲੋਕ ਚਿਕਨ ਮੁਫ਼ਤ ਦੇ ਰਹੇ ਹਨ , ਪਰ ਕੋਈ ਲੈਣ ਨੂੰ ਤਿਆਰ ਨਹੀਂ ,

ਲੋਕ ਚਿਕਨ ਮੁਫ਼ਤ ਦੇ ਰਹੇ ਹਨ , ਪਰ ਕੋਈ ਲੈਣ ਨੂੰ ਤਿਆਰ ਨਹੀਂ ,

ਅਣਪਛਾਤੇ ਵਿਅਕਤੀ ਨਹਿਰ ਕਿਨਾਰੇ ਮੁਰਗੀਆਂ ਦਾ ਟਰੱਕ ਲਾਹ ਕੇ ਫਰਾਰ
ਮੁਕਤਸਰ , 23 ਮਾਰਚ (ਹਿੰ.ਸ.)। ਪੂਰੀ ਦੁਨੀਆਂ ਵਿੱਚ ਫੈਲ ਰਹੇ ਕੋਰਨਾ ਵਾਇਰਸ ਨਾਲ ਦਹਿਸ਼ਤ ਦਾ ਮਾਹੌਲ ਹੈ। ਜ਼ਿਲ੍ਹਾ ਮੁਕਤਸਰ ਅਧੀਨ ਪੈਂਦੇ ਪਿੰਡ ਹਰੀਨੋਂ ਕੋਲੋਂ ਲੰਘਦੀ ਨਹਿਰ ਕਿਨਾਰੇ ਸੈਂਕੜੇ ਦੀ ਗਿਣਤੀ ‘ਚ ਜਿਊਂਦੇ ਮੁਰਗੇ, ਮੁਰਗੀਆਂ ‘ਤੇ ਉਨ੍ਹਾਂ ਦੇ ਬੱਚੇ ਦੇਖਣ ਨੂੰ ਮਿਲੇ। ਦੱਸਿਆ ਜਾ ਰਿਹਾ ਹੈ ਕੋਰੋਨਾ ਵਾਇਰਸ ਦੇ ਕਾਰਨ ਹੁਣ ਲੋਕਾਂ ਨੇ ਮੀਟ ਖਾਣਾ ਵੀ ਬੰਦ ਕਰ ਦਿੱਤਾ ਹੈ। ਜਿਸ ਕਾਰਨ ਮੁਰਗੀ ਪਾਲਕਾਂ ਦੀ ਸਪਲਾਈ ਦਾ ਧੰਦਾ ਵੀ ਠੱਪ ਚਲ ਰਿਹਾ ਹੈ। ਜਿਸ ਕਾਰਨ ਪੋਲਟਰੀ ਫਾਰਮ ਦੇ ਮਾਲਿਕਾਂ ਨੂੰ ਘਾਟਾ ਝੱਲਣਾ ਪੈ ਰਿਹਾ ਹੈ। ਇਸੇ ਵਜ੍ਹਾ ਦੇ ਕਾਰਨ ਅੱਜ ਫਰੀਦਕੋਟ ਸਰਹੱਦ ‘ਤੇ ਪੈਂਦੇ ਪਿੰਡ ਹਰੀਨੋਂ ਕੋਲੋਂ ਲੰਘਦੀ ਨਹਿਰ ਕਿਨਾਰੇ ਅਣਪਛਾਤੇ ਵਿਅਕਤੀ ਮੁਰਗੀਆਂ ਦਾ ਭਰਿਆ ਹੋਇਆ ਟਰੱਕ ਲਾਹ ਕੇ ਫਰਾਰ ਹੋ ਗਏ। ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਬੰਧੀ ਨਿਗਰਾਨੀ ਰੱਖੀ ਜਾਵੇ, ਕਿਉਂਕਿ ਮੁਰਗ਼ੀਆਂ ਮਰਨ ਨਾਲ ਬਿਮਾਰੀ ਫੈਲਣ ਦਾ ਡਰ ਹੈ ਅਤੇ ਨਹਿਰਾਂ ਦਾ ਪਾਣੀ ਪੀਣ ਲਈ ਸਪਲਾਈ ਹੁੰਦਾ ਹੈ। ਜੇਕਰ ਇਸ ਤਰ੍ਹਾਂ ਨਹਿਰਾਂ ਕਿਨਾਰੇ ਮੁਰਗੀਆਂ ਛੱਡਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਤਾਂ ਪਾਣੀ ਦੂਸ਼ਿਤ ਹੋਣ ਕਾਰਨ ਬਿਮਾਰੀ ਹੋਰ ਫੈਲ ਸਕਦੀ ਹੈ।