ਚੰਡੀਗੜ, 05 ਫਰਵਰੀ ( P2P) – ਹਰਿਆਣਾ ਦੀ ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ ਨੇ ਕਿਹਾ ਕਿ ਰਾਜ ਵਿਚ 860 ਆਂਗਨਵਾੜੀ ਕਾਰਕੁਨਾਂ ਅਤੇ 1047 ਆਂਗਨਵਾੜੀ ਸਹਾਇਕਾਂ ਦੀ ਖਾਲੀ ਆਸਾਮੀਆਂ ਨੂੰ ਭਰਨ ਦੀ ਪ੍ਰਕਿ੍ਰਆ ਛੇਤੀ ਹੀ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਸਮੇਕਿਤ ਬਾਲ ਵਿਕਾਸ ਯੋਜਨਾ ਦੇ ਤਹਿਤ ਮਹਿਲਾਵਾਂ ਤੇ ਬੱਚਿਆਂ ਦੀ ਭਲਾਈ ਲਈ ਚਲਾਈ ਜਾ ਰਹੀ ਯੋਜਨਾਵਾਂ ਦੇ ਲਾਭ ਪਾਤਰ ਲਾਭਕਾਰੀਆਂ ਤਕ ਸਮੇਂ ‘ਤੇ ਪੁੱਜ ਸਕਣ
ਰਾਜ ਮੰਤਰੀ ਸ੍ਰੀਮਤੀ ਕਮਲੇਸ਼ ਢਾਂਡਾ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੂਬਾ ਸਰਕਾਰ ਵੱਲੋਂ ਖਾਸ ਤੌਰ ‘ਤੇ ਮਹਿਲਾਵਾਂ ਤੇ ਬੱਚਿਆਂ ਲਈ ਚਲਾਈ ਜਾ ਰਹੀ ਯੋਜਨਾਵਾਂ ਨੂੰ ਜਮੀਨੀ ਪੱਧਰ ‘ਤੇ ਆਂਗਨਵਾੜੀ ਵਰਕਰਾਂ ਅਤੇ ਆਂਗਨਵਾੜੀ ਸਹਾਇਕਾਂ ਰਾਹੀਂ ਲਾਗੂ ਕੀਤਾ ਜਾਂਦਾ ਹੈ, ਇਸ ਲਈ ਇੰਨਾਂ ਆਸਾਮੀਆਂ ਨੂੰ ਛੇਤੀ ਭਰਨ ਦਾ ਫੈਸਲਾ ਕੀਤਾ ਹੈ ਸੂਬੇ ਦੇ ਸਾਰੇ ਜਿਲਾ ਡਿਪਟੀ ਕਮਿਸ਼ਨਰਾਂ ਤੇ ਵਧੀਕ ਜਿਲਾ ਡਿਪਟੀ ਕਮਿਸ਼ਨਰਾਂ ਨੂੰ ਆਂਗਨਵਾੜੀ ਕਾਰਕੁਨ ਅਤੇ ਆਂਗਨਵਾੜੀ ਸਹਾਇਕਾਂ ਦੀ ਖਾਲੀ ਆਸਾਮੀਆਂ ਨੂੰ ਭਰਨ ਲਈ ਛੇਤੀ ਹੀ ਲਿਖਿਆ ਜਾਵੇਗਾ
ਉਨਾਂ ਕਿਹਾ ਕਿ ਸਰਕਾਰ ਦੀਆਂ ਮਹਿਲਾ ਅਤੇ ਬਾਲ ਭਲਾਈ ਯੋਜਨਾਵਾਂ ਦੀ ਜਾਣਕਾਰੀ ਲੋਕਾਂ ਤਕ ਪੰਹੁਚਾਉਣ ਦੀ ਜਿੰਮਵਾਰੀ ਪਿੰਡ ਵਿਚ ਕੰਮ ਕਰਦੀਆਂ ਆਂਗਨਵਾੜੀ ਕਾਰਕੁਨ ਤੇ ਆਂਗਨਵਾੜੀ ਸਹਾਇਕਾਂ ਦੀ ਹੈ ਉਨਾਂ ਕਿਹਾ ਕਿ ਇੰਨਾਂ ਸਾਰੇ ਤੱਥਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸੂਬੇ ਵਿਚ ਆਂਗਨਵਾੜੀ ਕਾਰਕੁਨ ਤੇ ਆਂਗਵਾਨਵਾੜੀ ਸਹਾਇਕਾਂ ਦੀਆਂ ਖਾਲੀ ਆਸਾਮੀਆਂ ਨੂੰ ਭਰਨ ਦਾ ਫੈਸਲਾ ਕੀਤਾ ਹੈ।