
ਚੰਡੀਗੜ੍ਹ , 1 ਫਰਵਰੀ ( ਪੀ 2ਪੀ ): ਤਬਾਦਲਿਆਂ ਦੀ ਲੜੀ ਵਿੱਚ ਅੱਜ ਫਿਰ ਪੰਜਾਬ ਸਰਕਾਰ ਨੇ 10 ਆਈਏਐਸ ਤੇ ਤਿੰਨ ਪੀਸੀਐਸ ਅਫ਼ਸਰਾਂ ਦੇ ਤਬਾਦਲੇ ਕੀਤੇ ਹਨ ।ਆਈਏਐਸ ਅਫ਼ਸਰਾਂ ਵਿੱਚ ਅਲੋਕ ਸ਼ੇਖਰ ਨੂੰ ਆਮ ਰਾਜ ਪ੍ਰਬੰਧ ਦੇ ਨਾਲ ਨਾਲ ਪ੍ਰਿੰਸੀਪਲ ਸਕੱਤਰ ਸਾਇੰਸ ਤਕਨਾਲੋਜੀ ਵਿਭਾਗ ਦਾ ਕਾਰਜਭਾਰ ਦਿੱਤਾ ਗਿਆ ਹੈ ।ਨੀਲਕੰਠ ਐੱਸ ਅਬਾਦ ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੂੰ ਮੈਨੇਜਿੰਗ ਡਾਇਰੈਕਟਰ ‘ਕਨਵੇਅਰ’ ਦਾ ਕਾਰਜਭਾਰ ਵੀ ਦਿੱਤਾ ਗਿਆ ਹੈ ।ਮਨਸਵੀ ਕੁਮਾਰ ਨੂੰ ਵਿਸ਼ੇਸ਼ ਸਕੱਤਰ ਮਾਲ ਦੇ ਨਾਲ ਨਾਲ ਵਕਫ਼ ਸਰਵੇ ਦੇ ਕਮਿਸ਼ਨਰ ਦਾ ਕਾਰਜਭਾਰ , ਕਵਿਤਾ ਸਿੰਘ ਆਈ ਏ ਐੱਸ ਨੂੰ ਸਕੱਤਰ ਅਤੇ ਡਾਇਰੈਕਟਰ ਟਾਊਨ ਅਤੇ ਕੰਟਰੀ ਪਲਾਨਿੰਗ ਦੇ ਨਾਲ ਨਾਲ ਮੁੱਖ ਪ੍ਰਸ਼ਾਸਕ ਮੁਹਾਲੀ ਏਰੀਆ ਵਿਕਾਸ ਅਥਾਰਟੀ ,ਮਨਵੇਸ਼ ਸਿੰਘ ਸਿੱਧੂ ਨੂੰ ਸਕੱਤਰ ਸਿਹਤ ਦੇ ਨਾਲ ਨਾਲ ਖ਼ਾਲੀ ਪਈ ਅਸਾਮੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਧੀਕ ਮਨੇਜਿੰਗ ਡਾਇਰੈਕਟਰ ,ਧਰਮਪਾਲ ਆਈ ਏ ਐਸ ਨੂੰ ਸਕੱਤਰ ਹਾਊਸਿੰਗ ਅਰਬਨ ਦੀ ਥਾਂ ਪੰਜਾਬ ਸ਼ਹਿਰੀ ਯੋਜਨਾ ਤੇ ਵਿਕਾਸ ਅਥਾਰਟੀ ਮੁਹਾਲੀ ਦੇ ਵਧੀਕ ਮੁੱਖ ਪ੍ਰਸ਼ਾਸਕ ,ਗਗਨਦੀਪ ਸਿੰਘ ਬਰਾੜ ਨੂੰ ਸਕੱਤਰ ਬਾਗਬਾਨੀ ,ਆਈਏਐੱਸ ਚੰਦਰ ਗੇਂਦ ਨੂੰ ਸਕੱਤਰ ਸਹਿਕਾਰਤਾ ,ਅਰੁਣ ਸੇਖੜੀ ਨੂੰ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਅਤੇ ਜੇਲ੍ਹ ,ਕੁਲਵੰਤ ਸਿੰਘ ਆਈ ਏ ਐੱਸ ਨੂੰ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਅਤੇ ਤਿੰਨ ਪੀਸੀਐਸ ਪੀਸੀਐਸ ਅਫ਼ਸਰਾਂ ਵਿੱਚ ਰਾਜੀਵ ਕੁਮਾਰ ਗੁਪਤਾ ਨੂੰ ਸਕੱਤਰ ਪੰਜਾਬ ਰਾਜ ਤਕਨੀਕੀ ਸਿੱਖਿਆ ,ਰਾਜਦੀਪ ਕੌਰ ਨੂੰ ਡਿਪਟੀ ਸਕੱਤਰ ਸੂਚਨਾ ਅਤੇ ਲੋਕ ਸੰਪਰਕ ਅਤੇ ਵਿਨੋਦ ਕੁਮਾਰ ਬਾਂਸਲ ਨੂੰ ਉਪ ਮੰਡਲ ਮਜਿਸਟ੍ਰੇਟ ਅਬੋਹਰ ਦੇ ਨਾਲ ਨਾਲ ਵਧੀਕ ਕਮਿਸ਼ਨਰ ਨਗਰ ਨਿਗਮ ਅਬੋਹਰ ਦਾ ਕਾਰਜਭਾਰ ਦਿੱਤਾ ਗਿਆ ਹੈ।