ਹਰਿਆਣਾ ਵਿਚ ਫਿਲਮ ਸਿਟੀ ਖੋਲਣ ਦੀ ਯੋਜਨਾ ਤੇ ਕੰਮ ਸ਼ੁਰੂ

ਚੰਡੀਗੜ੍ਹ, 15 ਜਨਵਰੀ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਫਿਲਮ ਸਿਟੀ ਖੋਲਣ ਦੀ ਯੋਜਨਾ ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਲਈ 50 ਤੋਂ 100 ਏਕੜ ਤਕ ਤਕ ਜਮੀਨ ਨਿਧਾਰਿਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਵੀਂ ਕਲਾਕਾਰਾਂ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਰਾਜ ਪੱਧਰ ਤੇ ਹਰ ਸਾਲ ਇਕ ਅਵਾਰਡ ਦਿੱਤਾ ਜਾਵੇਗਾ ਅਤੇ ਕਲਾ ਦੇ ਪ੍ਰੋਤਸਾਹਨ ਲਈ ਹਰਸੰਭਵ ਸਹਾਇਤਾ ਵੀ ਦਿੱਤੀ ਜਾਵੇਗੀ।

    ਗੌਰਤਲਬ ਹੈ ਕਿ ਪਬਲੀਸਿਟੀ ਸੈਲ ਦੇ ਓਐਸਡੀ ਗਜੇਂਦਰ ਫੌਗਾਟ ਦੀ ਅਗਵਾਈ ਹੇਠ ਹਰਿਆਣਾਵੀਂ ਲੋਕ ਕਲਾਕਾਰਾਂ ਦੇ ਇਕ ਸਮੂਹ ਨੇ ਅੱਜ ਮੁੱਖ ਮੰਤਰੀ ਮਨੋਹਰ ਲਾਲ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਇੰਨ੍ਹਾਂ ਕਲਾਕਾਰਾਂ ਨਾਲ ਮੁਲਾਕਾਤ ਦੌਰਾਨ ਹਰਿਆਣਵੀਂ ਕਲਾ ਦੀ ਬਿਹਤਰੀ ਲਈ ਕਲਾਕਾਰਾਂ ਨਾਲ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਲਾਕਾਰਾਂ ਦਾ ਰਾਜ ਪੱਧਰ 'ਤੇ ਰਜਿਸਟਰੇਸ਼ਨ ਕੀਤੇ ਜਾਣਗੇ ਜਿਸ ਵਿਚ ਗਾਇਕ ਤੋਂ ਇਲਾਵਾ, ਸਕ੍ਰਿਪਟ ਰਾਈਟਰ ਅਤੇ ਟੀਮ ਦੇ ਹਰੇਕ ਮੈਂਬਰ ਨੂੰ ੪ਾਮਿਲ ਕੀਤਾ ਜਾਵੇ।

    ਮੁੱਖ ਮੰਤਰੀ ਨੇ ਕਿਹਾ ਕਿ ਕਲਾਕਾਰ ਨੂੰ ਇਕ ਵਿਚਾਰ ਦੇ ਨਾਲ ਅੱਗੇ ਵੱਧਣਾ ਚਾਹੀਦਾ ਹੈ ਜਿਸ ਵਿਚ ਇਹ ਸਪਸ਼ਟ ਹੋਵੇ ਕਿ ਇਹ ਸਮਾਜ ਨੂੰ ਕੀ ਸੰਦੇਸ਼ ਅਤੇ ਸਿਖਿਆ ਦੇਣਾ ਚਾਹੁਦਾ ਹੈ। ਉਨ੍ਹਾਂ ਨੇ ਕਾਲਕਾਰਾਂ ਨਾਲ ਮੁਖਾਤਿਬ ਹੁੰਦੇ ਹੋਏ ਕਿਹਾ ਕਿ ਤੁਸੀਂ ਉਭਰਦੇ ਹੋਏ ਸਿਤਾਰੇ ਹਨ ਅਤੇ ਇਸ ਨਾਤੇ ਸਾਰੀ ਚੀਜਾਂ ਨੂੰ ਧਿਆਨ ਵਿਚ ਰੱਖ ਕੇ ਵਿਚਾਰ ਨੂੰ ਪ੍ਰਮੁੱਖਤਾ ਦੇਣ ਕਿਉਂਕਿ ਕਲਾ ਵਿਚ ਫੂੜਹਤਾ ਨੁੰ ਕਿਸੇ ਵੀ ਨਜਰਇਏ ਨਾਲ ਵਾਜਿਬ ਨਹੀਂ ਕਿਹਾ ਜਾ ਸਕਦਾ। ਅਜਿਹੇ ਕਾਲਕਾਰ ਭੀੜ ਤਾਂ ਜੁਟਾ ਸਕਦੇ ਹਨ ਪਰ ਸਿਹਤਮੰਦ ਕਲਾਂ ਦੇ ਲਈ ਇਹ ਬਿਲਕੁਲ ਵੀ ਠੀਕ ਨਹੀਂ ਹੈ।

    ਮਨੋਹਰ ਲਾਲ ਨੇ ਕਿਹਾ ਕਿ ਪਹਿਲਾਂ ਸਕੂਲ, ਮੰਦਿਰ, ਗਊਸ਼ਾਲਾ ਅਤੇ ਧਰਮ੪ਾਲਾ ਆਦਿ ਬਨਵਾਉਣ ਲਈ ਪੈਸਾ ਜੁਟਾਉਣ ਦੇ ਮਕਸਦ ਨਾਲ ਲੋਕ ਕਲਾਕਾਰਾਂ ਨੂੰ ਬੁਲਾਇਆ ਜਾਂਦਾ ਸੀ। ਨਿੰਦਾਨਾ ਪਿੰਡ ਦੇ ਸਾਂਗੀ ਧਨਪਤ ਸਿੰਘ ਦੇ ਸਾਂਗ ਤੋਂ ਇਕੱਠਾ ਪੈਸਿਆਂ ਨਾਲ ਉੱਥੇ ਸਕੂਲ ਦਾ ਨਿਰਮਾਣ ਕਰਾਇਆ ਗਿਆ ਸੀ। ਇਸ ਤਰ੍ਹਾ ਬਾਜੇ ਭਗਤ, ਪੰਡਤ ਲਖਮੀਚੰਦ ਅਤੇ ਮਾਂਗੇਰਾਮ ਆਦਿ ਦਾ ਨਾਂਅ ਹਰਿਆਣਵੀਂ ਲੋਕ ਕਲਾ ਖਾਸ ਕਰ ਸਾਂਗ ਕਲਾ ਬਹੁਤ ਸਤਿਕਾਰ ਵਜੋ ਲਿਆ ਜਾਂਦਾ ਹੈ।

    ਮੁੱਖ ਮੰਤਰੀ ਨੇ ਇਸ ਮੌਕੇ ਤੇ ਗਾਨਾ ਇਕ ਨਵੰਬਰ, 1966 ਨੇ ਬਣਿਆ ਹਰਿਆਣਾ ਜਿਤ ਦੂਧ੍ਰਦਹੀ ਦਾ ਖਾਣਾ ਦਾ ਜਿਕਰ ਵੀ ਕੀਤਾ। ਉਨ੍ਹਾਂ ਨੇ ਦਸਿਆ ਕਿ ਇਹ ਗਾਨਾ ਉਨ੍ਹਾਂ ਦੇ ਨਾਲ ਪੜਨ ਵਾਲੇ ਇਕ ਵਿਦਿਆਰਥੀ ਨੇ ਗਾਇਆ ਸੀ।