ਹਰਿਆਣਾ ਵਿਚ ਪਹਿਲਾ ਈ-ਚਾਰਜਿੰਗ ਸਟੇਸ਼ਨ ਨੂੰ ਸ਼ੁਰੂ ਕੀਤਾ ਗਿਆ

ਚੰਡੀਗੜ੍ਹ, 04 ਜਨਵਰੀ – ਹਰਿਆਣਾ ਵਿਚ ਇਲੈਕਟ੍ਰੋਨਿਕ ਵਾਹਨਾਂ (ਈ-ਵਾਹਨਾਂ) ਦੀ ਵਰਤੋ ਨੂ ਪ੍ਰੋਤਸਾਹਨ ਦੇਣ ਦੇ ਲਈ ਅੱਜ ਪਹਿਲਾ ਈ-ਚਾਰਜਿੰਗ ਸਟੇਸ਼ਨ ਨੂੰ ਸ਼ੁਰੂ ਕੀਤਾ ਗਿਆ। ਇਸ ਦੀ ਸ਼ੁਰੂਆਤ ਕੇਂਦਰੀ ਪੈਟਰੋਲਿਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸਕੱਤਰ ਤਰੁਣ ਕਪੂਰ ਨੇ ਪੰਚਕੂਲਾ ਦੇ ਅਕਸ਼ੈ ਉਰਜਾ ਭਵਨ ਵਿਚ ਕੀਤੀ। ਇਸ ਈ-ਚਾਰਜਿੰਗ ਸਟੇਸ਼ਨ ਵਿਚ ਸਾਰੀ ਤਰ੍ਹਾ ਦੇ ਇਲੈਕਟ੍ਰੋਨਿਕ ਵਾਹਨਾਂ ਨੂੰ ਫਰੀ-ਚਾਰਜਿੰਗ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ।

    ਇਸ ਮੌਕੇ 'ਤੇ ਕੇਂਦਰੀ ਪੈਟਰੋਲਿਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸਕੱਤਰ ਤਰੁਣ ਕਪੂਰ ਨੇ ਦਸਿਆ ਕਿ ਜੇਕਰ ਈ-ਵਾਹਨਾਂ ਦੇ ਲਈ ਕਾਫੀ ਗਿਣਤੀ ਵਿਚ ਈ-ਚਾਰਜਿੰਗ ਸਟੇਸ਼ਨ ਉਪਲਬਧ ਹੋਣਗੇ, ਤਾ ਲੋਕ ਈ-ਵਾਹਨਾਂ ਦਾ ਵੱਧ ਤੋਂ ਵੱਧ ਵਰਤੋ ਕਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ਪੈਟਰੋਲ ਅਤੇ ਡੀਜਲ ਨੂੰ ਬਾਹਰ ਤੋਂ ਮੰਗਵਾਉਣਾ ਪੈਂਦਾ ਹੈ, ਪਰ ਸਾਡੀ ਕੋਲ ਸੌਰ ਉਰਜਾ ਦਾ ਕਾਫੀ ਭੰਡਾਰਣ ਹੈ, ਇਸ ਲਈ ਈ-ਚਾਰਜਿੰਗ ਤਹਿਤ ਅਜਿਹੇ ਈ-ਚਾਰਜਿੰਗ ਸਟੇਸ਼ਨ ਦੇਸ਼ ਦੇ ਹਰ ਕੌਨੇ ਵਿਚ ਸਥਾਪਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾ ਦੀ ਅਸਹੂਲਤ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਹੁਣ ਇਲੈਕਟ੍ਰੋਨਿਕ ਯੁੱਗ ਵਿਚ ਈ-ਵਾਹਨਾਂ ਦਾ ਪ੍ਰਚਲਨ ਵੱਧਣਾ ਜਰੂਰੀ ਹੈ, ਇਸ ਦੇ ਲਈ ਪੈਟਰੋਲ ਪੰਪਾਂ 'ਤੇ ਵੀ ਈ-ਚਾਰਜਿੰਗ ਪੁਆਇੰਟ ਦੀ ਸਹੂਲਤ ਮਹੁਇਆ ਕਰਵਾਉਣ ਦੇ ਲਈ ਕਾਰਜ ਕੀਤਾ ਜਾ ਰਿਹਾ ਹੈ।

    ਹਰਿਆਣਾ ਦੇ ਨਵੀਨ ਅਤੇ ਨਵੀਕਰਣੀ ਉਰਜਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀ.ਸੀ. ਗੁਪਤਾ ਨੇ ਕਿਹਾ ਕਿ ਅਕਸ਼ੈ ਉਰਜਾ ਸਰੰਖਣ ਕਰਨ ਵਾਲਾ ਹਰਿਆਣਾ ਭਾਰਤ ਦਾ ਪਹਿਲਾ ਸੂਬਾ ਹੈ। ਇਸ ਦੀ ਵਰਤੋ ਲਈ ਹਰਿਆਣਾ ਸਰਕਾਰ ਨੇ ਅਨੇਕ ਜਰੂਰੀ ਕਦਮ ਚੁੱਕੇ ਹਨ ਜਿਸ ਦਾ ਕਾਫੀ ਲਾਭ ਨਾਗਰਿਕਾਂ ਨੂੰ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਈ-ਚਾਰਜਿੰਗ ਸਟੇਸ਼ਨ ਉਪਲਬਧ ਹੋ ਜਾਣ ਨਾਲ ਨਾਗਰਿਕਾਂ ਈ-ਵਾਹਨਾਂ ਦੇ ਵੱਲ ਰੁਝਾਨ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਾਲ-2021 ਦੌਰਾਨ ਹਰਿਆਣਾ ਦੇ ਵਿਭਾਗਾਂ ਵਿਚ ਹਾਇਰ (ਕਿਰਾਏ 'ਤੇ) ਕੀਤੀ ਜਾਣ ਵਾਲੀ ਗੱਡੀਆਂ ਵਿਚ ਈ-ਵਾਹਨਾਂ ਨੂੰ ਹੀ ਲਿਆ ਜਾਵੇਗਾ। ਜੇਕਰ ਕੋਈ ਈ-ਵਾਹਨ ਨਹੀਂ ਹਨ ਤਾਂ ਉਨ੍ਹਾਂ ਨੂੰ ਵਿਭਾਗਾਂ ਵਿਚ ਹਾਇਰ ਨਹੀਂ ਕੀਤਾ ਜਾਵੇਗਾ, ਇਸ ਲਈ ਜਨਤਾ ਨੂੰ ਸਰਕਾਰੀ ਦਫਤਰਾਂ ਵਿਚ ਇਹ ਸਹੂਲਤ ਮਹੁਇਆ ਕਰਵਾਈ ਜਾ ਰਹੀ ਹੈ।     

    ਵਧੀਕ ਮੁੱਖ ਸਕੱਤਰ ਨੇ ਕਿਹਾ ਕਿ ਵਿਭਾਗ ਵੱਲੋਂ ਸੂਬੇ ਵਿਚ 500 ਥਾਵਾਂ 'ਤੇ ਈ-ਚਾਰਜਿੰਗ ਸਟੇਸ਼ਨ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਹਰ ਤਿੰਨ ਕਿਲੋਮੀਟਰ ਦੇ ਖੇਤਰ ਵਿਚ ਇਕ ਈ-ਚਾਰਜਿੰਗ ਸਟੇਸ਼ਨ ਸਥਾਪਿਤ ਹੋ ਸਕੇ। ਇਸ ਦੇ ਨਾਲ ਹੀ ਨੈਸ਼ਨਲ ਹਾਈਵੇ 'ਤੇ ਵੀ ਈ-ਚਾਰਜਿੰਗ ਸਟੇਸ਼ਨ ਉਪਲਬਧ ਕਰਵਾਉਣ ਦੇ ਸਾਕਾਰਤਮਕ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦਸਿਆ ਕਿ ਈ-ਵਾਹਨਾਂ ਦੇ ਆਉਣ ਨਾਲ ਪੈਟਰੋਲ ਤੇ ਡੀਜਲ ਨਾਲ ਚੱਲਣ ਵਾਲੇ ਵਾਹਨਾਂ ਦੀ ਪ੍ਰਤੀ ਕਿਲੋਮੀਟਰ ਖਪਤ ਵੀ ਬਹੁਤ ਘੱਟ ਹੋਵੇਗੀ। ਸ੍ਰੀ ਗੁਪਤਾ ਨੇ ਦਸਿਆ ਕਿ ਸਰਕਾਰ ਵੱਲੋਂ ਇਸ 'ਤੇ ਸਬਸਿਡੀ ਵੀ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਈ-ਵਾਹਨਾਂ ਨਾਲ ਆਵਾਜ ਅਤੇ ਪ੍ਰਦੂਸ਼ਣ ਵੀ ਬਹੁਤ ਘੱਟ ਹੋਵੇਗਾ ਅਤੇ ਈ-ਚਾਰਜਿੰਗ ਸਟੇਸ਼ਨ ਈ-ਵਾਹਨਾਂ ਦੇ ਖੇਤਰ ਵਿਚ ਕ੍ਰਾਂਤੀ ਲਿਆਉਣ ਵਿਚ ਕਾਰਗਰ ਸਾਬਤ ਹੋਵੇਗਾ।

    ਇਸ ਮੌਕੇ 'ਤੇ ਕਰਨਾਲ, ਗੁਰੂਗ੍ਰਾਮ, ਫਰੀਦਾਬਾਦ, ਪੰਚਕੂਲਾ ਸਮੇਤ 5 ਈ-ਵਾਹਨਾਂ ਨੂੰ ਚਾਬੀ ਸੌਂਪ ਕੇ ਰਵਾਨਾ ਕੀਤਾ ਗਿਆ। ਪ੍ਰੋਗ੍ਰਾਮ ਵਿਚ ਮੈਸਰਜ ਕਵੰਰਜੈਂਸ ਐਨਜੀ ਸਰਵਿਸ ਲਿਮੀਟੇਡ ਸੀਈਐਸਐਲ ਦੇ ਨਾਲ ਹਰੇੜਾ ਨੇ ਇਕ ਸਮਝੌਤਾ 'ਤੇ ਹਸਤਾਖਰ ਵੀ ਕੀਤੇ, ਜਿਸ ਦੇ ਤਹਿਤ ਈ-ਵਾਹਨਾਂ ਦੇ ਲਈ ਰਾਜ ਵਿਚ ਇਫ੍ਰਾਸਟਕਚਰ ਵਿਕਸਿਤ ਕੀਤਾ ਜਾਵੇਗਾ।

ਇਸ ਮੌਕੇ ‘ਤੇ ਨਵੀਨ ਅਤੇ ਨਵੀਕਰਣੀ ਵਿਭਾਗ ਦੇ ਮਹਾਨਿਦੇਸ਼ਕ ਅਤੇ ਸਕੱਤਰ ਡਾ. ਹਨੀਫ ਕੁਰੈਸ਼ੀ, ਟ੍ਰਾਂਸਪੋਰਟ ਵਿਭਾਗ ਦੇ ਮਹਾਨਿਦੇਸ਼ਕ ਆਰ.ਆਰ. ਫੁਲਿਆ, ਪੰਚਕੂਲਾ ਦੇ ਡਿਪਟੀ ਕਮਿਸ਼ਨਰ ਮੁਕੇਸ਼ ਕੁਮਾਰ ਅਹੁਜਾ ਸਮੇਤ ਵਿਭਾਗ ਦੇ ਹੋਰਅਧਿਕਾਰੀ ਵੀ ਮੌਜੂਦ ਸਨ।