ਸੁਰਜੀਤ ਹਾਕੀ ਟੂਰਨਾਮੈਂਟ ਦੀ ਮਿਲੀ ਮਨਜ਼ੂਰੀ, 26 ਫਰਵਰੀ ਤੋਂ ਹੋਵੇਗਾ ਸ਼ੁਰੂ

ਜਲੰਧਰ, 17 ਜਨਵਰੀ :
ਪੰਜਾਬ ਦੇ ਹਾਕੀ ਪ੍ਰੇਮੀਆਂ ਲਈ ਵੱਡੀ ਖੁਸ਼ਖਬਰੀ ਆਈ ਹੈ। ਕੋਰੋਨਾ ਕਾਲ ‘ਚ ਲੰਬੇ ਸਮੇਂ ਖੇਡ ਸਰਗਰਮੀਆਂ ਬੰਦ ਰਹਿਣ ਤੋਂ ਬਾਅਦ ਹੁਣ ਓਲੰਪੀਅ ਸੁਰਜੀਤ ਹਾਕੀ ਟੂਰਨਾਮੈਂਟ 26 ਫਰਵਰੀ ਤੋਂ 6 ਮਾਰਚ ਦੇ ਵਿਚਕਾਰ ਕਰਵਾਇਆ ਜਾ ਸਕਦਾ ਹੈ। ਹਾਕੀ ਇੰਡੀਆ ਨੇ ਸੁਰਜੀਤ ਹਾਕੀ ਸੁਸਾਇਟੀ ਨੂੰ ਇਹ ਹਾਕੀ ਟੂਰਨਾਮੈਂਟ ਕਰਵਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹਾਕੀ ਇੰਡੀਆ ਨੇ ਸੁਸਾਇਟੀ ਨੂੰ ਟੂਰਨਾਮੈਂਟ 26 ਫਰਵਰੀ ਤੋਂ 6 ਮਾਰਚ ਦੇ ਵਿਚ ਕਾਰ ਕਰਵਾਉਣ ਲਈ ਕਿਹਾ ਹੈ। ਹਾਕੀ ਇੰਡੀਆ ਨੇ ਸੁਸਾਇਟੀ ਨੂੰ ਟੂਰਨਾਮੈਂਟ 26 ਫਰਵਰੀ ਤੋਂ 6 ਮਾਰਚ ਦੇ ਵਿਚਕਾਰ ਕਰਵਾਉਣ ਲਈ ਕਿਹਾ ਗਿਆ ਹੈ। ਖੇਡ ਮੰਤਰਾਲੇ ਵੱਲੋਂ ਟੂਰਨਾਮੈਂਟ ਕਰਵਾਉਣ ਲਈ ਐੱਸਓਪੀ ਜਾਰੀ ਕਰ ਚੁੱਕੀ ਹੈ। ਟੂਰਨਾਮੈਂਟ ਸਬੰਧੀ ਸੁਸਾਇਟੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਸੁਰਜੀਤ ਹਾਕੀ ਸੁਸਾਇਟੀ ਦੇ ਸਕੱਤਰ ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਹਾਕੀ ਇੰਡੀਆ ਨੇ ਟੂਰਨਾਮੈਂਟ ਦੀ ਇਜਾਜ਼ਤ ਦੇਣ ਸਬੰਧੀ ਅਧਿਕਾਰਤ ਐਲਾਨ ਕਰ ਦਿੱਤਾ ਹੈ। ਸੁਸਾਇਟੀ ਜਲਦ ਟੀਮਾਂ ਦੀ ਹਿੱਸੇਦਾਰੀ ਕਰਨ ਲਈ ਅਧਿਕਾਰਤ ਲੈਟਰ ਭੇਜਣ ਦੀ ਤਿਆਰੀ ‘ਚ ਹੈ। ਦੱਸ ਦੇਈਏ ਕਿ ਓਪੰਨੀਅਨ ਸੁਰਜੀਤ ਹਾਕੀ ਟੂਰਨਾਮੈਂਟ ਦੇਸ਼ ਦਾ ਵੱਕਾਰੀ ਟੂਰਨਾਮੈਂਟ ਹੈ ਜਿਸ ਵਿਚ ਪੁਰਸ਼ ਟੀਮਾਂ ਹਿੱਸਾ ਲੈਂਦੀਆਂ ਹਨ। ਪਿਛਲੇ ਕਈ ਸਾਲਾਂ ਤੋਂ ਮਹਿਲਾ ਟੂਰਨਾਮੈਂਟ ਨਹੀਂ ਕਰਵਾਇਆ ਜਾ ਰਿਹਾ ਹੈ। ਕਿਹੜੀਆਂ-ਕਿਹੜੀਆਂ ਟੀਮਾਂ ਟੂਰਨਾਮੈਂਟ ‘ਚ ਸ਼ਾਮਲ ਹੋਣਗੀਆਂ, ਇਹ ਆਉਣ ਵਾਲਾ ਸਮਾਂ ਦੱਸੇਗਾ। ਸਾਲ 2019 ‘ਚ ਟੂਰਨਾਮੈਂਟ ਦਾ ਖ਼ਿਤਾਬ ਪੰਜਾਬ ਐਂਡ ਸਿੰਧ ਬੈਂਕ ਹਾਕੀ ਟੀਮ ਨੇ ਜਿੱਤਿਆ ਸੀ।