ਸਰਹੱਦ ਤੋਂ 320 ਕਰੋੜ ਦੀ ਹੈਰੋਇਨ ਸਮੇਤ ਹਥਿਆਰ ਬਰਾਮਦ

ਚੰਡੀਗੜ, 17 ਜਨਵਰੀ (ਪੀ 2 ਪੀ )। ਪੰਜਾਬ ਦੇ ਸਰਹੱਦੀ ਜ਼ਿਲੇ ਤਰਨਤਾਰਨ, ਅੰਮ੍ਰਿਤਸਰ, ਅਤੇ ਗੁਰਦਾਸਪੁਰ ‘ਚੋਂ ਬੀਐਸਐਫ ਨੇ ਪਾਕਿਸਤਾਨ ਵੱਲੋਂ ਭੇਜੀ ਗਈ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਬੀਐਸਐਫ ਨੇ ਹੈਰੋਇਨ ਦੀ ਖੇਪ ਦੇ ਨਾਲ ਹਥਿਆਰ ਵੀ ਬਰਾਮਦ ਕੀਤੇ ਹਨ। ਜਿਨਾਂ ਨੂੰ ਬੀਐਸਐਫ ਦੇ ਸੀਨੀਅਰ ਅਧਿਕਾਰੀਆਂ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੀ ਰਾਜਾ ਤਾਲ ਪੋਸਟ ਤੇ ਧੁੰਦ ਵਿੱਚ ਕੁਝ ਅਣਪਛਾਤੇ ਤਸਕਰਾਂ ਦੀਆਂ ਅਵਾਜ਼ਾਂ ਸੁਣਾਈ ਦਿੱਤੀਆਂ ਜਿਸ ਤੇ ਬੀਐਸਐਫ ਨੇ ਅਵਾਜ ਸੁਣ ਕੇ ਉਸ ਪਾਸੇ ਫਾਇਰਿੰਗ ਕੀਤੀ ਤਾਂ ਤਸਕਰ ਭੱਜਣ ਵਿੱਚ ਕਾਮਯਾਬ ਹੋ ਗਏ। ਜਦੋਂ ਬੀਐਸਐਫ ਨੇ ਸਰਚ ਆਪ੍ਰੇਸ਼ਨ ਚਲਾਇਆ ਤਾਂ ਉਥੋਂ 12 ਹੈਰੋਇਨ ਦੇ ਪੈਕਟ ਅਤੇ ਇੱਕ ਪਿਸਤੌਲ ਛੇ ਰਾਊਂਡ ਬਰਾਮਦ ਹੋਏ। ਇਸੇ ਤਰਾਂ ਗੁਰਦਾਸਪੁਰ ‘ਚ ਚੌਂਤਰਾ ਪੋਸਟ ਦੇ ਕੋਲੋਂ ਹੈਰੋਇਨ ਦੇ 22 ਪੈਕਟ ਦੇ ਨਾਲ ਇੱਕ ਪਿਸਤੌਲ ਅਤੇ ਗੋਲੀਆਂ ਵੀ ਬਰਾਮਦ ਹੋਈਆਂ। ਤਰਨਤਾਰਨ ਦੇ ਅਮਰਕੋਟ ਖੇਤਰ ‘ਚ ਰਾਜੋਕੇ ਕੋਲੋਂ ਛੇ ਪੈਕਟ ਹੈਰੋਇਨ ਬਰਾਮਦ ਹੋਈ। ਇਸ ਤਰਾਂ ਕੁਲ ਮਿਲਾ ਕੇ ਤਿੰਨੋਂ ਪੋਸਟਾਂ ਤੋਂ 64 ਕਿਲੋ ਹੈਰੋਇਨ ਬਰਾਮਦ ਹੋਈ। ਜਿਸ ਦੀ ਕੀਮਤ 320 ਕਰੋੜ ਰੁਪਏ ਹੈ।