ਮੋਹਾਲੀ : 305 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਗ੍ਰਿਫਤਾਰ

ਐਸ.ਏ.ਐਸ. ਨਗਰ, 5 ਅਪ੍ਰੈਲ :

ਜ਼ਿਲ੍ਹਾ ਮੋਹਾਲੀ ਦੀ ਲਾਲੜੂ ਪੁਲਿਸ ਵੱਲੋਂ ਦੋਰਾਨੇ ਗਸ਼ਤ ਨੇੜੇ ਏਸ਼ਰ ਪੈਟਰੋਲ ਪੰਪ ਲਾਲੜੂ ਕੋਲ ਇੱਕ ਅੋਰਤ, ਜਿਸ ਨੇ ਆਪਣੀ ਬਾਂਹ ਵਿਚ ਇੱਕ ਪਰਸ ਲਟਕਾਇਆ ਹੋਇਆ ਸੀ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਖਿਸਕਣ ਲੱਗੀ ਜਿਸ ਨੂੰ ਸੱਕ ਦੀ ਬਿਨਾਹ ਤੇ ਕਾਬੂ ਕੀਤਾ ਗਿਆ। ਉਸ ਤੋਂ ਉਸ ਦਾ ਨਾਮ ਤੇ ਪਤਾ ਪੁਛਿਆ, ਜਿਸ ਨੇ ਅਪਣਾ ਨਾਮ ਪੂਨਮ ਗੁਪਤਾ ਪਤਨੀ ਕਿੰਗਸਲੇ ਕਮਾਲੂ ਵਾਸੀ ਫਲੈਟ ਨੰ 0475 ਈ ਮਦਾਨ ਗੜੀ ਨਿਊ ਦਿਲੀ ਦੱਸਿਆ।

ਉਸਦੇ ਕਬਜੇ ਵਾਲੇ ਲੇਡੀਸ ਪਰਸ ਦੀ ਚ ਤਲਾਸੀ ਕਰਨ ‘ਤੇ ਬੈਗ ਵਿਚੋ 305 ਗ੍ਰਾਮ ਹੈਰੋਇਨ ਬ੍ਰਾਮਦ ਹੋਈ, ਜਿਸ ‘ਤੇ ਅੋਰਤ ਖਿਲਾਫ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ।ਮੁਲਜ਼ਮ ਨੇ ਆਪਣੀ ਪੁੱਛ ਗਿੱਛ ਵਿਚ ਮੰਨਿਆ ਕਿ ਉਸ ਖਿਲਾਫ ਪਹਿਲਾ ਵੀ ਇੰਦੋਰ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਰਜਿਸਟਰ ਹੋਣ ਅਤੇ ਦਰਜ ਹੋਏ ਮੁਕੱਦਮਾ ਵਿਚ 5 ਸਾਲ ਦੀ ਸਜਾ ਭੁਗਤੀ ਹੈ। ਔਰਤ ਨੇ ਪਹਿਲੇ ਘਰਵਾਲੇ ਦੀ ਮੋਤ ਹੋ ਜਾਣ ਉਪਰੰਤ ਦੋਸਣ ਵੱਲੋ ਕਿੰਗਲੇ ਨਾਮ ਦੇ ਨਾਇਜੀਰੀਅਨ ਵਿਅਕਤੀ ਨਾਲ ਦੂਜਾ ਵਿਆਹ ਕਰਾਵਇਆ ਗਿਆ ਸੀ । ਮੁਲਜ਼ਮ ਦਾ ਕੀਨੀਆ ਵਿਖੇ ਕਾਫੀ ਆਉਣਾ ਜਾਣਾ ਹੈ ਜਿਸ ਦੇ ਕੀਨੀਆ ਵਿਚ ਨਸ਼ਾ ਤਸਕਰੀ ਸਬੰਧੀ ਹੋਰ ਵਿਅਕਤੀਆ ਨਾਲ ਸਬੰਧ ਹੋ ਸਕਦੇ ਹਨ ਜਿੰਨਾ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ ।