
ਅੰਮ੍ਰਿਤਸਰ , 31 ਜਨਵਰੀ ( ਪੀ 2 ਪੀ ): ਮੋਸਟ ਵਾਂਟੇਡ ਅੱਤਵਾਦੀ ਹੈਪੀ ਪੀ ਐੱਚ ਟੀ ਦਾ ਪਾਕਿਸਤਾਨ ਸਰਕਾਰ ਨੇ ਚੁੱਪ ਚਪੀਤੇ ਸਸਕਾਰ ਕਰ ਦਿੱਤਾ ।ਪਿਛਲੇ ਦਿਨੀਂ ਪੈਸਿਆਂ ਦੀ ਵੰਡ ਨੂੰ ਲੈ ਕੇ ਆਪਸੀ ਲੜਾਈ ਵਿੱਚ ਪਾਕਿਸਤਾਨ ਦੇ ਜ਼ਿਲ੍ਹਾ ਲਾਹੌਰ ਦੇ ਸਰਹੱਦੀ ਪਿੰਡ ਡੇਰਾ ਚਾਹਲ ਚ ਹਰਪ੍ਰੀਤ ਸਿੰਘ ਉਰਫ ਹੈਪੀ ਪੀਐੱਚਡੀ ਮਾਰਿਆ ਗਿਆ ਸੀ ।ਹੈਪੀ ਪੀਐੱਚਡੀ ਦੇ ਅੰਮ੍ਰਿਤਸਰ ਹਲਕੇ ਨਾਲ ਸਬੰਧਤ ਮਾਪਿਆਂ ਨੇ ਪਾਕਿਸਤਾਨ ਸਰਕਾਰ ਪਾਸੋਂ ਹੈਪੀ ਪੀ ਐੱਚ ਡੀ ਦੀ ਲਾਸ਼ ਦੀ ਮੰਗ ਕੀਤੀ ਸੀ ਤਾਂ ਜੋ ਉਹ ਧਾਰਮਿਕ ਰਸਮਾਂ ਅਨੁਸਾਰ ਉਸ ਦਾ ਸੰਸਕਾਰ ਕਰ ਸਕਣ। ਜਾਣਕਾਰੀ ਅਨੁਸਾਰ ਹੈਪੀ ਦਾ ਸਸਕਾਰ ਲੰਘੇ ਬੁੱਧਵਾਰ ਨੂੰ ਲਾਹੌਰ ਚ ਰਾਵੀ ਦਰਿਆ ਦੇ ਨੇੜੇ ਬਣੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਸਰਕਾਰ ਵੱਲੋਂ ਹੈਪੀ ਦੀ ਲਾਸ਼ ਭਾਰਤ ਸਰਕਾਰ ਹਵਾਲੇ ਨਾ ਕਰਨ ਦੇ ਪਿੱਛੇ ਕਈ ਕਾਰਨ ਮੰਨੇ ਜਾ ਰਹੇ ਹਨ, ਜਿਨ੍ਹਾਂ ਵਿੱਚ ਇੱਕ ਮੁੱਖ ਕਾਰਨ ਪਾਕਿਸਤਾਨ ਵੱਲੋਂ ਇਹ ਦਾਅਵਾ ਕਰਨਾ ਤੇ ਉਸ ਦੀ ਧਰਤੀ ਤੋਂ ਅੱਤਵਾਦੀ ਕਾਰਵਾਈਆਂ ਨਹੀਂ ਚੱਲ ਰਹੀਆਂ।