ਬੱਸ , ਅੱਜ ਆਖਰੀ ਦਿਨ , ਫਾਸਟੈਗ ਨਹੀਂ ਤਾਂ ਕੱਲ ਤੋਂ ਦੂਣਾ ਟੂਲ ਭਰੋ

ਨਵੀਂ ਦਿੱਲੀ, 13 ਦਸੰਬਰ । ਦਸੰਬਰ ਦਾ ਮਹੀਨਾ ਤੇਜੀ ਨਾਲ ਲੰਘ ਰਿਹਾ ਹੈ ਅਤੇ ਨਵੇਂ ਸਾਲ ਦੀ ਤਿਆਰੀ ਵੀ ਸ਼ੁਰੂ ਹੋ ਚੁੱਕੀ ਹੈ। ਇਸ ਮੌਕੇ ਜੇਕਰ ਤੁਸੀਂ ਵੀ ਦੁਜਿਆਂ ਵਾਂਗ ਲਾਂਗ ਡ੍ਰਾਈਵ ਦੀ ਪਲਾਨਿੰਗ ਕਰ ਰਹੇ ਹੋ ਤਾਂ ਉਸ ਤੋਂ ਪਹਿਲਾਂ ਫਾਸਟੈਗ ਲਗਵਾਉਣਾ ਨਾ ਭੁਲਣਾ। 15 ਦਸੰਬਰ ਯਾਨੀ ਐਤਵਾਰ ਤੋਂ ਫਾਸਟੈਗ ਤੋਂ ਬਿਨਾਂ ਦੁਗਣਾ ਟੋਲ ਟੈਕਸ ਦੇਣਾ ਹੋਵੇਗਾ।

ਜੇਕਰ ਤੁਹਾਡੀ ਗੱਡੀ ਤੇ ਫਾਸਟੈਗ ਨਹੀਂ ਲੱਗਿਆ ਹੈ ਤਾਂ ਟੋਲ ਪਲਾਜਾ ਤੇ ਤੁਹਾਨੂੰ ਲੰਬਾ ਇੰਤਜਾਰ ਕਰਨਾ ਪੈ ਸਕਦਾ ਹੈ। ਪਹਿਲਾਂ ਫਾਸਟੈਗ ਲਗਵਾਉਣ ਦੀ ਆਖਰੀ ਤਾਰੀਖ 1 ਦਸੰਬਰ ਸੀ, ਜਿਸਨੂੰ ਵਧਾ ਕੇ 14 ਦਸੰਬਰ ਕਰ ਦਿੱਤਾ ਗਿਆ ਸੀ। 15 ਦਸੰਬਰ ਤੋਂ ਬਿਨਾਂ ਫਾਸਟੈਗਲੀਆਂ ਗੱਡੀਆਂ ਲਈ ਇਕ ਸਿੰਗਲ ਲੇਨ ਹੋਵੇਗੀ ਅਤੇ ਦੂਜੀ ਲੇਨ ਤੋਂ ਲੰਘਣ ਤੇ ਦੁਗਣਾ ਟੋਲ ਭਰਣਾ ਹੋਵੇਗਾ।

ਫਾਸਟੈਗ ਟੋਲ ਟੈਕਸ ਕੁਲੇਕਸ਼ਨ ਲਈ ਪ੍ਰੀਪੇਡ ਰਿਚਾਰਜੇਬਲ ਟੈਗਸ ਹੈ, ਜਿਸ ਨਾਲ ਟੋਲ ਟੈਕਸ ਆਟੋਮੇਟਿਕ ਅਦਾ ਹੋ ਜਾਂਦਾ ਹੈ। ਇਹ ਆਮ ਤੌਰ ਤੇ ਤੁਹਾਡੇ ਵਾਹਨ ਦੀ ਵਿੰਡਸਕ੍ਰੀਨ ਉੱਤੇ ਚਿਪਕਿਆ ਹੁੰਦਾ ਹੈ। ਜੇਕਰ ਤੁਹਾਡੇ ਵਾਹਨ ਵਿਚ ਫਾਸਟੈਗਹੈ ਤਾਂ ਟੋਲ ਤੇ ਟੈਕਸ ਦੇਣ ਲਈ ਤੁਹਾਨੂੰ ਆਪਣੇ ਵਾਹਨ ਨੂੰ ਰੋਕਣ ਦੀ ਲੌੜ ਨਹੀਂ ਹੋਵੇਗਾ। ਜਿਵੇਂ ਹੀ ਵਾਹਨ ਟੋਲ ਪਲਾਜਾ ਤੋਂ ਲੰਘੇਗਾ, ਤੁਹਾਡੇ ਵਾਹਨ ਦੇ ਵਿੰਡਸਕ੍ਰੀਨ ਤੇ ਚਿਪਕੇ ਫਾਸਟੈਗ ਨਾਲ ਲਿੰਕਡ ਬੈਂਕ ਖਾਤਾ/ਪ੍ਰੀਪੇਡ ਵਾਲੇਟ ਨਾਲ ਟੋਲ ਟੈਕਸ ਆਪਣੇ ਆਪ ਕੱਟ ਜਾਵੇਗਾ। ਐਕਟਿਵੇਟੇਡ ਫਾਸਟੈਗ ਰੇਡੀਓ ਫ੍ਰੀਕਵੇਂਸੀ ਆਇਡੇਂਟਿਫੇਕਸ਼ ਤਕਨੀਕ ਤੇ ਕੰਮ ਕਰਦਾ ਹੈ। ਇਸਤੋਂ ਇਲਾਵਾ ਫਾਸਟੈਗ ਵਿਚ ਕੋਈ ਐਕਸਪਾਇਰੀ ਡੇਟ ਨਹੀਂ ਹੁੰਦੀ ਅਤੇ ਜੱਦ ਤੱਕ ਖਰਾਬ ਨਹੀਂ ਹੁੰਦੇ, ਉਦੋਂ ਤੱਕ ਟੋਲ ਪਲਾਜਾ ਤੇ ਰੀਡੇਬਲ ਹੁੰਦਾ ਹੈ।

ਕਿਥੇ ਮਿਲਣਗੇ ਫਾਸਟੈਗ –
ਸੂਬੇ ਦੇ ਆਰਟੀਓ ਦਫਤਰਾਂ ਚੋਂ
ਸ਼ਾਪਿੰਗ ਸਾਈਟਸ ਤੋਂ ਆਨਲਾਈਨ
ਮਾਈ ਫਾਸਟੈਗਐਪ ਤੋਂ ਜਾਣਕਾਰੀ ਮਿਲ ਜਾਵੇਗੀ ਕਿ ਕਿਥੋਂ ਲਿਆ ਜਾ ਸਕਦਾ ਹੈ।
ਐਪ ਦੇ ਜਰੀਏ ਆਨਲਾਈਨ ਰਿਚਾਰਜ ਕੀਤਾ ਜਾ ਸਕਦਾ ਹੈ
ਦਿੱਲੀ-ਐੱਨਸੀਆਰ ਦੇ 50 ਪੇਟ੍ਰੋਲ ਪੰਪਾਂ ਤੋਂ ਵੀ ਫਾਸਟੈਗ ਖਰੀਦਿਆ ਜਾ ਸਕਦਾ ਹੈ