ਬਾਕਸ ਆਫਿਸ ‘ਤੇ ‘ਗੁੱਡ ਨਿਊਜ’ ਦਾ ਜਲਵਾ ਬਰਕਰਾਰ, ਪੰਜ ਦਿਨਾਂ ‘ਚ ਕਮਾਏ 94.64 ਕਰੋੜ

ਅਕਸ਼ੇ ਕੁਮਾਰ, ਕਰੀਨਾ ਕਪੂਰ, ਦਿਲਜੀਤ ਦੋਸਾਂਝ ਅਤੇ ਕਿਆਰਾ ਆਡਵਾਣੀ ਦੀ ਅਦਾਕਾਰੀ ਨਾਲ ਸਜੀ ਫਿਲਮ ‘ਗੁੱਡ ਨਿਊਜ’ ਬਾਕਸ ਆਫਿਸ ਉੱਤੇ ਲਗਾਤਾਰ ਧਮਾਲ ਮਚਾ ਰਹੀ ਹੈ। 27 ਦਸੰਬਰ ਨੂੰ ਰਿਲੀਜ ਹੋਈ ਇਸ ਫਿਲਮ ਨੇ ਪੰਜ ਦਿਨਾਂ ਵਿਚ 94.64 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਸ ਦੀ ਜਾਣਕਾਰੀ ਪ੍ਰੋਡਊਸਰ ਕਰਣ ਜੌਹਰ ਨੇ ਸੋਸ਼ਲ ਮੀਡੀਆ ਉੱਤੇ ਦਿੱਤੀ। ਫਿਲਮ ਨੇ ਬਾਕਸ ਆਫਿਸ ਤੇ ਪਹਿਲੇ ਦਿਨ ਯਾਨੀ ਸ਼ੁਕੱਰਵਾਰ ਨੂੰ 17.56 ਕਰੋੜ, ਸ਼ਨੀਵਾਰ ਨੂੰ 21.78 ਕਰੋੜ, ਐਤਵਾਰ ਨੂੰ 25.65, ਸੋਮਵਾਰ ਨੂੰ 13.41 ਕਰੋੜ ਅਤੇ ਮੰਗਲਵਾਰ ਨੂੰ 16.20 ਕਰੋੜ ਦੀ ਕਮਾਈ ਕੀਤੀ ਹੈ। ਕਰਣ ਨੇ ਟਵੀਟ ਰਾਹੀਂ ਲਿਖਿਆ, “ਨਵੇਂ ਸਾਲ ਵਿਚ ਪ੍ਰਵੇਸ਼ ਕਰੋ ਬਤਰਾਵਾਂ ਦੇ ਨਾਲ ਤਾਂ ਜੋਂ ਸਾਰਿਆਂ ਦੇ ਚੇਹਰੇ ਉੱਤੇ ਆਵੇ ਮੁਸਕਾਨ # ਗੁਡ ਨਿਊਜ।” ਫਿਲਮ ਦੀ ਕਹਾਣੀ ਦੋ ਅਜਿਹੇ ਜੋੜਿਆਂ ਦੀ ਹੈ, ਜੋ ਛੇਤੀ ਪੇਰੇਂਟਸ ਬਣਨਾ ਚਾਹੁੰਦੇ ਹਨ। ਪਰ ਦੋਵਾਂ ਦਾ ਸਰਨੇਮ ਇਕ ਹੋਣ ਕਰਕੇ ਫਿਲਮ ਵਿਚ ਕਾਫੀ ਟਵਿਸਟ ਆ ਜਾਂਦਾ ਹੈ।