ਬਰਡ ਫਲੂ ਸੰਕਟ : ਪੰਚਕੂਲਾ ਜ਼ਿਲ੍ਹੇ( ਹਰਿਆਣਾ ) ‘ਚ ਪੌਣੇ ਦੋ ਲੱਖ ਪੰਛੀ ਮਾਰੇ ਜਾਣ ਦੇ ਹੁਕਮ

ਚੰਡੀਗੜ੍ਹ, 08 ਜਨਵਰੀ – ਹਰਿਆਣਾ ਸਰਕਾਰ ਨੇ ਪੰਚਕੂਲਾ ਜਿਲ੍ਹਾ ਦੇ ਦੋ ਪੋਲਟਰੀ ਫਾਰਮਾਂ ਦੇ ਪੰਛੀਆਂ ਵਿਚ ਏਵਿਅਨ ਇੰਡਲੂਏਂਜਾ (ਐਚ5ਐਨ8) ਮਿਲਣ ‘ਤੇ ਉਨ੍ਹਾਂ ਦੇ ਇਕ ਕਿਲੋਮੀਟਰ ਦੇ ਘੇਰੇ ਵਿਚ ਸੰਕ੍ਰਮਿਤ-ਜੋਨ ਅਤੇ ਇਕ ਤੋਂ 10 ਕਿਲੋਮੀਟਰ ਦੇ ਘੇਰੇ ਦੇ ਖੇਤਰ ਵਿਚ ਸਰਵਿਲਾਂਸ-ਜੋਨ ਐਲਾਨ ਕੀਤਾ ਹੈ। ਇੰਨ੍ਹਾਂ ਖੇਤਰਾਂ ਤੋਂ ਨਾ ਤਾਂ ਕੋਈ ਪੰਛੀ ਅਤੇ ਨਾ ਹੀ ਅੰਡਾ ਤੇ ਖਾਣ ਦਾ ਦਾਨਾ ਬਾਹਰ ਜਾਵੇਗਾ। ਬੀਮਾਰੀ ਨੁੰ ਹੋਰ ਖੇਤਰਾਂ ਵਿਚ ਫੈਲਣ ਤੋਂ ਰੋਕਣ ਲਈ ਮਾਹਰਾਂ ਦੀ ਦੇਖਰੇਖ ਵਿਚ ਸੰਕ੍ਰਮਿਤ ਜੋਨ ਦੇ ਅੰਦਰ ਆਉਣ ਵਾਲੇ ਪੰਚ ਪਾਲਟਰੀ ਫਾਰਮਾਂ ਦੇ 1,66,128 ਪੰਛੀਆਂ ਨੂੰ ਮਾਰ ਕੇ ਮਾਲਿਕਾਂ ਨੁੰ ਮੁਆਵਜਾ ਦਿੱਤਾ ਜਾਵੇਗਾ।

    ਇਹ ਜਾਣਕਾਰੀ ਅੱਜ ਹਰਿਆਣਾ ਦੇ ਪਸ਼ੂ ਪਾਲਣ ਅਤੇ ਡੇਅਰਿੰਗ ਮੰਤਰੀ ਜੈ ਪ੍ਰਕਾਸ਼ ਦਲਾਲ ਨੇ ਅੱਜ ਚੰਡੀਗੜ੍ਹ ਵਿਚ ਆਪਣੇ ਰਿਹਾਇਸ਼ 'ਤੇ ਪ੍ਰੈਸ ਕਾਨਫ੍ਰੈਂਸ ਵਿਚ ਦਿੱਤੀ। ਇਸ ਮੌਕੇ 'ਤੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਨਿਰਦੇਸ਼ਕ ਡਾ. ਬਿਰੇਂਦਰ ਸਿੰਘ ਲੌਰਾ ਸਮੇਤ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੋਜੂਦ ਸਨ।

     ਦਲਾਲ ਨੇ ਦਸਿਆ ਕਿ ਰਾਜ ਸਰਕਾਰ ਆਪਣੇ ਸੂਬੇ ਦੇ ਲੋਕਾਂ ਵੱਲੋਂ ਕੀਤੇ ਜਾਣ ਵਾਲੇ ਪੋਲਟਰੀ ਕਾਰੋਬਾਰ ਦੇ ਪ੍ਰਤੀ ਸਚੇਤ ਹਨ, ਜਿੰਦਾ ਹੀ ਸਰਕਾਰ ਦੀ ਜਾਣਕਾਰੀ ਵਿਚ ਇਹ ਲਿਆਇਆ ਗਿਆ ਕਿ ਪੰਚਕੂਲਾ ਜਿਲ੍ਹਾ ਦੇ ਪੋਲਟਰੀ ਫਾਰਮਾਂ ਵਿਚ ਕਿਸੇ ਬੀਮਾਰੀ ਦੇ ਕਾਰਣ ਪੰਛੀ ਮਰ ਰਹੇ ਹਨ ਤਾਂ ਤੁਰੰਤ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ। ਵਿਭਾਗ ਵੱਲੋਂ ਜਾਂਚ ਕਰਨ 'ਤੇ ਪਾਇਆ ਗਿਆ ਕਿ ਪਿਛਲੇ ਇਕ ਮਹੀਨੇ ਵਿਚ ਇੰਨ੍ਹਾਂ ਪੋਲਟਰੀ ਫਾਰਮਾ ਵਿਚ ਕਰੀਬ 4 ਲੱਖ ਪੰਛੀ ਮਰ ਗਏ ਹਨ। ਉਨ੍ਹਾਂ ਨੇ ਦਸਿਆ ਕਿ ਪਹਿਲਾਂ ਜਾਲੰਧਰ ਵਿਚ ਇਕ ਲੈਬ ਵਿਚ ਇੰਨ੍ਹਾਂ ਪੰਛੀਆਂ ਦੇ ਸੈਂਪਲ ਭੇਜੇ ਗਏ ਪਰ ਉੱਥੇ ਰਿਪੋਰਟ ਨਾ ਮਿਲਣ ਦੇ ਕਾਰਣ ਬਾਅਦ ਸੈਂਪਲ ਭੋਪਾਲ ਦੀ ਇਕ ਲੈਬ ਵਿਚ ਜਾਂਚ ਦੇ ਲਈ ਭੇਜੇ ਗਏ। ਰਿਪੋਰਟ ਵਿਚ ਦੋ ਪੋਲਟਰੀ ਫਾਰਮਾ ਦੇ ਪੰਛੀਆਂ ਵਿਚ ਏਵਿਅਨ ਇੰਫਲੂਏਂਜਾ ਮਿਲਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਨੇ ਦਸਿਆ ਕਿ ਹਾਲਾਂਕਿ ਬਰਥ-ਫਲੂ ਦੀ ਇਹ ਸਟ੍ਰੈਨ ਵੱਧ ਘਾਤਕ ਨਹੀਂ ਹੈ ਫਿਰ ਵੀ ਰਾਜ ਸਰਕਾਰ ਲੇ ਏਤਿਆਤਨ ਪੰਚਕੂਲਾ ਦੇ ਪ੍ਰਭਾਵਿਤ ਪੋਲਟਰੀ ਫਾਰਮਾ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ।

    ਪਸ਼ੂਪਾਲਣ ਅਤੇ ਡੇਅਰਿੰਗ ਮੰਤਰੀ ਨੇ ਦਸਿਆ ਕਿ ਜਦੋਂ ਰਾਜ ਸਰਕਾਰ ਨੇ ਏਵਿਅਨ ਇੰਫਲੂੰਏਜਾਂ ਨਾਲ ਸਕੰਮ੍ਰਿਤ ਪੰਚਕੂਲਾ ਜਿਲ੍ਹਾ ਦੇ ਪਿੰਡ ਖੇੜੀ ਸਥਿਤ ਸਿਧਾਰਥ ਪੋਲਟਰੀ ਫਾਰਮ ਅਤੇ ਪਿੰਡ ਕਨੌਲੀ ਸਿਥਤ ਨੇਚਰ ਪੋਲਟਰੀ ਫਾਰਮ, ਡੰਡਲਾਵਰ ਦੇ ਇਕ ਕਿਲੋਮੀਟਰ ਤਕ ਦੀ ਘੇਰੇ ਖੇਤਰ ਨੂੰ ਇੰਨਫੈਟਿਡ ਜੋਨ ਅਤੇ ਇਕ ਤੋਂ 10 ਕਿਲੋਮੀਟਰ ਦੇ ਘੇਰੇ ਦੇ ਖੇਤਰ ਨੂੰ ਸਰਵਿਲਾਂਸ ਜੋਨ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਇਸ ਖੇਤਰ ਤੋਂ ਹੁਣ ਏਵਿਅਨ ਪ੍ਰਜਾਤੀ ਦੇ ਪੰਛੀ, ਅੰਡੇ ਆਦਿ ਦੂਜੇ ਖੇਤਰ ਵਿਚ ਭੇਜਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਤਾਂ ਜੋ ਬੀਮਾਰੀ ਨੂੰ ਫੇਲਣ ਤੋਂ ਰੋਕਿਆ ਜਾ ਸਕੇ। ਇਸ ਦੇ ਲਈ ਸਰਕਾਰ ਵੱਲੋਂ ਸੰਕ੍ਰਮਿਤ ਖੇਤਰ ਵਿਚ ਚੈਕ ਪੋਸਟ ਲਗਾ ਦਿੰਤੀ ਗਈ ਹੈ।

    ਉਨ੍ਹਾਂ ਨੇ ਦਸਿਆ ਕਿ ਪ੍ਰਭਾਵਿਤ ਖੇਤਰ ਵਿਚ ਪੰਚ ਪੋਲਟਰੀ ਫਾਰਮ ਹਨ ਜਿਨ੍ਹਾਂ ਵਿਚ 1,66,128 ਪੋਲਟਰੀ ਪੰਛੀ ਹਨ ਇੰਨ੍ਹਾਂ ਸਾਰਿਆਂ ਨੂੰ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਨਿਸਮਾਂ ਦੇ ਅਨੁਸਾਰ ਮਾਰ ਕੇ ਜਮੀਨ ਵਿਚ ਦਬਾ ਦਿੱਤਾ ਜਾਵੇਗਾ। ਇਸ ਦੇ ਲਈ ਵਿਭਾਗ ਨੇ 59 ਟੀਮਾਂ ਦਾ ਗਠਨ ਕੀਤਾ ਹੈ। ਪੋਲਟਰੀ ਫਾਰਮ ਦੇ ਮਾਲਿਕਾਂ ਨੁੰ ਇੰਨ੍ਹਾਂ ਮਾਰੇ ਜਾਣ ਵਾਲੇ ਪੰਛੀਆਂ ਦੇ ਨੁਕਸਾਨ ਦੀ ਪੂਰਤੀ ਲਈ 90 ਰੁਪਏ ਪ੍ਰਤੀ ਪੰਛੀ ਮੁਆਵਜਾ ਵਜੋ ਦਿੱਤਾ ਜਾਵੇਗਾ।

    ਇਕ ਸੁਆਲ ਦੇ ਉੱਤਰ ਵਿਚ ਸ੍ਰੀ ਦਲਾਲ ਨੇ ਇਹ ਵੀ ਦਸਿਆ ਕਿ ਉਕਤ ਪੋਲਟਰੀ ਫਾਰਮਾ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਤੇ ਮਾਲਿਕਾਂ ਦੇ ਸਿਹਤ ਦੀ ਵੀ ਹਰਿਆਣਾ ਦੇ ਸਿਹਤ ਵਿਭਾਗ ਵੱਲੋਂ ਜਾਂਚ ਕੀਤੀ ਜਾਵੇਗੀ ਅਤੇ ਵੁਨ੍ਹਾਂ ਨੂੰ ਸਹੀ ਦਿਸ਼ਾ-ਨਿਰਦ।ਸ਼ ਦਿੱਤੇ ਜਾਦਗੇ। ਉਨ੍ਹਾਂ ਨੇ ਦਸਿਆ ਕਿ ਜੀਂਦ, ਸਫੀਦੋ ਆਦਿ ਖੇਤਰਾਂ ਜਿੱਥੇ ਪੋਲਟਰੀ ਫਾਰਮ ਵੱਧ ਹਨ ਉੱਥੇ ਵੀ ਵਿਭਾਵ ਵੱਲੋਂ ਨਜਰ ਰੱਖੀ ਜਾ ਰਹੀ ਹੈ।