ਐਸ.ਏ.ਐਸ. ਨਗਰ 24 ਜਨਵਰੀ :
ਏਵੀਅਨ ਇੰਫਲੂਅੇਨਜ਼ਾਂ ਦੇ ਫੈਲਾਅ ਤੋਂ ਬਚਾ ਲਈ ਡੇਰਾਬੱਸੀ ਦੇ ਪਿੰਡ ਭੇਰਾ ਵਿੱਚ ਪ੍ਰਗਤੀ ਅਧੀਨ ਕੱਲਿੰਗ ਓਪਰੇਸ਼ਨ ਦੇ ਤੀਜੇ ਦਿਨ 14800 ਪੰਛੀਆਂ ਦੀ ਕੱਲਿੰਗ ਕੀਤੀ ਗਈ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗਰੀਸ਼ ਦਿਆਲਨ ਨੇ ਦਿੱਤੀ ।
ਉਨ੍ਹਾਂ ਦੱਸਿਆ ਕਿ ਪਿਛਲੇ 2 ਦਿਨਾਂ ਦੌਰਾਨ ਕ੍ਰਮਵਾਰ 11200 ਅਤੇ 18000 ਪੰਛੀਆਂ ਦੀ ਕੱਲਿੰਗ ਇਸੇ ਪਿੰਡ ਦੇ ਐਲਫਾ ਪੋਲਟਰੀ ਫਾਰਮ ਵਿੱਚ ਕੀਤੀ ਗਈ ਸੀ ਜਦਕਿ ਕੱਲਿੰਗ ਓਪਰੇਸ਼ਨ ਦੇ ਤੀਜੇ ਦਿਨ ਪੰਛੀਆਂ ਦੀ ਕੱਲਿੰਗ ਪ੍ਰਕਿਰਿਆ ਰੋਆਇਲ ਪੋਲਟਰੀ ਫਾਰਮ ਵਿੱਚ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਪੂਰੀ ਸੰਜ਼ੀਦਗੀ ਅਤੇ ਜ਼ਿੰਮੇਵਾਰੀ ਨਾਲ ਪੰਛੀਆਂ ਦੇ ਸਹੀ ਨਿਪਟਾਰੇ ਨੂੰ ਯਕੀਨੀ ਬਣਾ ਰਹੇ ਹਨ। ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨੂੰ ਲੋੜੀਂਦੀਆਂ ਸੁਰਖਿਆ ਕਿੱਟਾਂ , ਮਸ਼ੀਨਾਂ ਅਤੇ ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਦਸਿਆ ਕਿ ਨਿਗਰਾਨੀ ਅਤੇ ਸੈਪਲਿੰਗ ਲਗਾਤਾਰ ਜਾਰੀ ਹੈ ਅਤੇ ਪੋਲਟਰੀ ਫਾਰਮਾਂ ਦੇ ਮਾਲਕਾਂ ਨੂੰ ਨਿਰਧਾਰਿਤ ਪ੍ਰੋਟੋਕੋਲਾਂ ਦੀ ਸਖਤੀ ਨਾਲ ਪਾਲਣਾ ਦੇ ਆਦੇਸ਼ ਦਿੱਤੇ ਗਏ ਹਨ।