ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਣਗੇ ਅੰਦੋਲਨਕਾਰੀ ਕਿਸਾਨ !

-2022 ਪੰਜਾਬ ਵਿਧਾਨ ਸਭਾ ਚੋਣਾਂ ਕਿਸਾਨ ਜੱਥੇਬੰਦੀਆਂ ਨਾਲ ਮਿਲ ਕੇ ਲੜੇਗੀ ਆਜ਼ਾਦ ਸਮਾਜ ਪਾਰਟੀ

ਲੁਧਿਆਣਾ 12 ਜਨਵਰੀ : ਅੱਜ ਇੱਥੇ ਆਜ਼ਾਦ ਸਮਾਜ ਪਾਰਟੀ ਅਤੇ ਭੀਮ ਆਰਮੀ ਦੇ ਵਲੋਂ ਇਕ ਅਹਿਮ ਬੈਠਕ ਕੀਤੀ ਗਈ , ਜਿਸਦੀ ਪ੍ਰਧਾਨਗੀ ਪਾਰਟੀ ਦੇ ਸੂਬਾ ਪ੍ਰਧਾਨ ਰਾਜੀਵ ਕੁਮਾਰ ਲਵਲੀ ਵੱਲੋਂ ਕੀਤੀ ਗਈ ਇਸ ਵਿੱਚ ਉੱਤਰ ਪ੍ਰਦੇਸ਼ ਦੇ ਸਾਬਕਾ ਵਿਧਾਇਕ ਐਮ ਐਲ ਤੋਮਰ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਦੌਰਾਨ ਕਿਸਾਨ ਅੰਦੋਲਨ ਦੇ ਸਮਰਥਨ ਦਾ ਐਲਾਨ ਕਰਦਿਆਂ ਆਜ਼ਾਦ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਨੇ ਕਿਹਾ ਕਿ ਪਾਰਟੀ ਕਿਸਾਨਾਂ ਦੇ ਨਾਲ ਹੈ, ਉਨ੍ਹਾਂ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਲਗਾਤਾਰ ਪੰਜਾਬ ਭਰ ਵਿੱਚ ਬੈਠਕਾਂ ਕਰਵਾਈਆਂ ਜਾ ਰਹੀਆਂ ਨੇ, ਲਵਲੀ ਨੇ ਕਿਹਾ ਕਿ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਚ ਪੰਜਾਬ ਪਾਰਟੀ ਤੋਂ ਚੋਣ ਲੜੇਗੀ ਅਤੇ ਕਿਸਾਨ ਜਥੇਬੰਦੀਆਂ ਨੂੰ ਵੀ ਇਨ੍ਹਾਂ ਚੋਣਾਂ ਚ ਸ਼ਾਮਿਲ ਕੀਤਾ ਜਾਵੇਗਾ

ਇਸ ਮੌਕੇ ਪਾਰਟੀ ਦੇ ਪੰਜਾਬ ਪ੍ਰਧਾਨ ਨੇ ਇਹ ਵੀ ਕਿਹਾ ਕਿ ਅੱਜ ਕਿਸਾਨ ਵਰਗ ਮਜ਼ਦੂਰ ਵਰਗ ਸਰਕਾਰ ਦੀਆਂ ਮਨਮਾਨੀਆਂ ਕਰਕੇ ਪ੍ਰੇਸ਼ਾਨ ਹੈ, ਉਨ੍ਹਾਂ ਕਿਹਾ ਕਿ ਅੱਜ ਬਦਲਾਅ ਦੀ ਸਖ਼ਤ ਲੋੜ ਹੈ ਅਤੇ ਆਜ਼ਾਦ ਸਮਾਜ ਪਾਰਟੀ ਹਮੇਸ਼ਾ ਹੀ ਪੰਜਾਬ ਦੇ ਅਤੇ ਦੇਸ਼ ਦੇ ਦੱਬੇ ਕੁਚਲੇ ਵਰਗ ਦੀ ਗੱਲ ਕਰਦੀ ਆਈ ਹੈ ਉਨ੍ਹਾਂ ਕਿਹਾ ਕਿ ਪਾਰਟੀ ਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਪਾਰਟੀ ਲੋਕਾਂ ਦੀਆਂ ਆਵਾਜ਼ ਬਣੇਗੀ। .ਉਨ੍ਹਾਂ ਕਿਹਾ ਕਿ ਪਾਰਟੀ ਦੀ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕੀਤਾ ਜਾਏਗਾ ਅਤੇ ਭੀਮ ਆਰਮੀ ਆਜ਼ਾਦ ਸਮਾਜ ਪਾਰਟੀ ਮਿਲ ਕੇ ਸਮਾਜ ਦੇ ਦੱਬੇ ਕੁਚਲੇ ਵਰਗ ਖਾਸ ਕਰਕੇ ਮਜ਼ਦੂਰ ਵਰਗ ਅਤੇ ਕਿਸਾਨ ਵਰਗ ਦੀ ਆਵਾਜ਼ ਬੁਲੰਦ ਕਰੇਗੀ

ਇਸ ਮੌਕੇ ਪਾਰਟੀ ਦੀ ਪ੍ਰਦੇਸ਼ ਲੀਡਰਸ਼ਿਪ ਦੇ ਸਣੇ ਮਾਲਵਾ ਜ਼ੋਨ ਦੇ ਇੰਚਾਰਜ ਐਡਵੋਕੇਟ ਇੰਦਰਜੀਤ, ਭੀਮ ਆਰਮੀ ਦੇ ਪ੍ਰਧਾਨ ਬਲਬੀਰ ਸਿੰਘ ਗਰਚਾ, ਡਾ ਸੁਖਵਿੰਦਰ ਸਿੰਘ ਗੁਰੂ ਜਨਰਲ ਸਕੱਤਰ ਪੰਜਾਬ ਜਾਂ ਸਮਾਜ ਪਾਰਟੀ, ਕੁਲਵੰਤ ਮਹੇ ਜਨਰਲ ਸੈਕਟਰੀ ਪੰਜਾਬ, ਮੋਹਨ ਲਾਲ ਸੱਭਰਵਾਲ ਪ੍ਰਧਾਨ ਆਜ਼ਾਦ ਸਮਾਜ ਪਾਰਟੀ ਪੰਜਾਬ, ਕ੍ਰਿਸ਼ਨ ਲਾਲ ਭੀਮ ਆਰਮੀ ਪਠਾਨਕੋਟ, ਸੰਨੀ ਜੱਸਲ ਜ਼ਿਲ੍ਹਾ ਪ੍ਰਧਾਨ ਭੀਮ ਆਰਮੀ ਜਲੰਧਰ, ਡਾ ਰਵਿੰਦਰ ਸਰੋਏ, ਹਰਿੰਦਰ ਧੂਰੀ ਕੰਪੋਜ਼ਰ ਕੌਂਸਿਲ ਪ੍ਰਧਾਨ ਆਜ਼ਾਦ ਸਮਾਜ ਅਥਾਰਟੀ ਸੰਗਰੂਰ, ਪ੍ਰਦੀਪ ਨਾਹਰ ਜ਼ਿਲਾ ਪ੍ਰਧਾਨ ਭੀਮ ਆਰਮੀ ਬਠਿੰਡਾ, ਅਸ਼ੋਕ ਮਹਿੰਦਰਾ ਭੀਮ ਆਰਮੀ ਮੁਕਤਸਰ ਧਰਮਪਾਲ ਧਨੀ ਪ੍ਰਧਾਨ ਮਾਲਵਾ ਜ਼ੋਨ ਭੀਮ ਆਰਮੀ, ਅਰੁਣ ਭੱਟੀ ਯੂਥ ਲੀਡਰ, ਰਾਹੁਲ ਸਿੰਘ ਐਡਵੋਕੇਟ, ਸੁਰਿੰਦਰ ਪੱਪੀ ਸਾਬਕਾ ਸਰਪੰਚ, ਸਿਮਰਨਜੀਤ ਜਲੰਧਰ ਅਤੇ ਹੋਰ ਸਾਥੀ ਵੀ ਵੱਡੀ ਤਦਾਦ ਚ ਮੌਜੂਦ ਰਹੇ