ਪੰਜਾਬ ਟੀਮ ’ਚ ਸਿਲੈਕਸ਼ਨ ਲਈ ਜ਼ੋਰ ਦਿਖਾਉਣਗੀਆਂ ਮਹਿਲਾ ਪਹਿਲਵਾਨ

-16 ਜਨਵਰੀ ਨੂੰ ਨੈਸ਼ਨਲ ਚੈਂਪੀਅਨਸ਼ਿਪ ਦੇ ਟਰਾਇਲ
ਜਲੰਧਰ, 12 ਜਨਵਰੀ ( ਹਿ ਸ ):
ਦ ਰੇਸਲਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ 23-24 ਜਨਵਰੀ ਨੂੰ ਸੀਨੀਅਰ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਕਰਾਉਣ ਜਾ ਰਿਹਾ ਹੈ। ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਪੰਜਾਬ ਕੁਸ਼ਤੀ ਸੰਸਥਾ ਨੇ ਪੰਜਾਬ ਟੀਮ ਦੀ ਚੋਣ ਕਰ ਲਈ ਹੈ। ਦਸ ਬਿਹਤਰ ਪਹਿਲਵਾਨਾਂ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਹੁਣ ਮਹਿਲਾ ਪਹਿਲਵਾਨਾਂ ਟੀਮ ਚੋਣ ਦੀ ਵਾਰੀ ਹੈ। ਵੂਮੈਨ ਸੀਨੀਅਰ ਨੈਸ਼ਨਲ ਰੇਸਲਿੰਗ ਚੈਂਪੀਅਨਸ਼ਿਪ 30 ਤੇ 31 ਜਨਵਰੀ ਨੂੰ ਹੋਲੀ ਲਾਈਟ ਸੈਕੰਡਰੀ ਸਕੂਲ, ਫਤਿਹਪੁਰ ਸੀਕਰੀ ਰੋਡ, ਆਗਰਾ ਵਿਚ ਹੋਣ ਜਾ ਰਹੀ ਹੈ।
ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਪੰਜਾਬ ਕੁਸ਼ਤੀ ਸੰਸਥਾ ਵੱਲੋਂ ਮਹਿਲਾ ਪਹਿਲਵਾਨਾਂ ਦੇ ਟਰਾਇਲ 16 ਜਨਵਰੀ ਨੂੰ ਰਾਏਪੁਰ ਓਲੰਪਿਕ ਰੇਸਲਿੰਗ ਅਕੈਡਮੀ, ਪਰਮ ਨਗਰ, ਖੋਥੜਾ ਰੋਡ, ਫਗਵਾੜਾ ਵਿਚ ਲਏ ਜਾਣਗੇ। ਰਜਿਸਟ੍ਰੇਸ਼ਨ ਦਾ ਸਮਾਂ ਸਵੇਰੇ 10 ਵਜੇ ਹੈ। ਰਜਿਸਟ੍ਰੇਸ਼ਨ ਹੋਣ ਤੋਂ ਬਾਅਦ 12 ਵਜੇ ਟਰਾਈਲ ਸ਼ੁਰੂ ਹੋ ਜਾਣਗੇ। ਟਰਾਈਲ ਵਿਚ ਹਰ ਭਾਰ ਵਿਚ ਦੋ ਕਿਲੋ ਭਾਰ ਦੀ ਛੋਟ ਦਿੱਤੀ ਜਾਵੇਗੀ।
ਵੂਮੈਨ ਰੇਸਲਿੰਗ ਚੈਂਪੀਅਨਸ਼ਿਪ ਵਿਚ 50,53,55,57,59,62, 65,68,72 ਕਿਲੋ ਭਾਰ ਵਾਲੇ ਖਿਡਾਰੀ ਹਿੱਸਾ ਲੈਣਗੇ। ਪਿਛਲੇ ਸਾਲ ਹੋਈ ਚੈਂਪੀਅਨਸ਼ਿਪ ਵਿਚ ਫਰੀ ਸਟਾਈਲ ਮੁਕਾਬਲੇ ਵਿਚ ਗੁਰਸ਼ਰਨਪ੍ਰੀਤ ਕੌਰ ਨੇ ਗੋਲਡ ਮੈਡਲ ਜਿੱਤਿਆ ਸੀ। ਮਨਪ੍ਰੀਤ ਕੌਰ ਨੇ ਬ੍ਰੋਜ਼ ਮੈਡਲ ਜਿੱਤਿਆ ਸੀ।
ਪੰਜਾਬ ਕੁਸ਼ਤੀ ਸੰਸਥਾ ਦੇ ਪ੍ਰਧਾਨ ਕਰਤਾਰ ਸਿੰਘ ਅਤੇ ਮੁੱਖ ਸਕੱਤਰ ਪੀਆਰ ਸੌਂਧੀ ਨੇ ਕਿਹਾ ਕਿ ਫਰੀ ਸਟਾਈਲ ਮੈਨਜ਼ ਪੰਜਾਬ ਟੀਮ ਦੀ ਚੋਣ ਹੋ ਚੁੱਕੀ ਹੈ। ਹੁਣ 16 ਜਨਵਰੀ ਨੂੰ ਪੰਜਾਬ ਮਹਿਲਾ ਟੀਮ ਦੀ ਚੋਣ ਕੀਤੀ ਜਾਵੇਗੀ। ਟਰਾਈਲ ਵਿਚ 80 ਦੇ ਕਰੀਬ ਪਹਿਲਵਾਨ ਆਉਣ ਦੀ ਉਮੀਦ ਹੈ। ਸਾਰਿਆਂ ਜ਼ਿਲ੍ਹਿਆਂ ਅਤੇ ਐਸੋਸੀਏਸ਼ਨਾਂ ਤੋਂ 10-10 ਬਿਹਤਰੀਨ ਪਹਿਲਵਾਨਾਂ ਦੀ ਲਿਸਟ ਮੰਗੀ ਗਈ ਹੈ। ਟਰਾਈਲ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂਹਨ। ਟਰਾਈਲ ਲਈ ਰਜਿਸਟ੍ਰੇਸ਼ਨ ਵੀ ਜਾਰੀ ਹੈ।