ਪਾਕਿਸਤਾਨੋਂ ਆਈ 25 ਕਰੋੜ ਦੀ ਹੈਰੋਇਨ ਸਮੇਤ ਮੁਲਜ਼ਮ ਗ੍ਰਿਫਤਾਰ

ਅੰਮ੍ਰਿਤਸਰ,01 ਜਨਵਰੀ । ਪੰਜਾਬ ਦੇ ਅੰਮ੍ਰਿਤਸਰ ‘ਚ ਪਾਕਿਸਤਾਨ ਤੋਂ ਆਈ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਖੂਫੀਆ ਵਿਭਾਗ ਕਾਊਂਟਰ ਇੰਟੈਲੀਜੈਂਸ ਟੀਮ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਪਿੰਡ ਅਲੀ ਕੇ ਅਲੀਵਾਲ ਵਾਸੀ ਭਲਵਾਨ ਸਿੰਘ ਦੇ ਰੂਪ ਵੱਜੋਂ ਹੋਈ ਹੈ। ਡੀਐਸਪੀ ਬਲਬੀਰ ਸਿੰਘ ਅਨੁਸਾਰ ਮੁਲਜ਼ਮ ਭਲਵਾਨ ਸਿੰਘ ਫਿਰੋਜ਼ਪੁਰ ਸੈਕਟਰ ਤੋਂ ਲਿਆਂਦੀ ਇਸ ਹੈਰੋਇਨ ਨੂੰ ਅੰਮ੍ਰਿਤਸਰ ਸਪਲਾਈ ਕਰਨ ਲਈ ਆ ਰਿਹਾ ਸੀ ਜਦਕਿ ਇਨਪੁਟ ਦੇ ਆਧਾਰ ‘ਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਉਸ ਨੂੰ ਜੀਟੀ ਰੋਡ ਸਥਿਤ ਇਕ ਵੱਡੇ ਸ਼ਾਪਿੰਗ ਮਾਲ ਦੇ ਕੋਲੋਂ ਗ੍ਰਿਫਤਾਰ ਕੀਤਾ ਹੈ। ਜਿਸ ਕੋਲੋਂ ਪੰਜ ਕਿਲੋ ਹੈਰੋਇਨ, ਜਿਸ ਦੀ ਕੀਮਤ 25 ਕਰੋੜ ਰੁਪਏ ਹੈ। ਇਸਦੇ ਇਲਾਵਾ ਦੋ ਪਿਸਤੌਲ, ਦੋ ਮੈਗਜ਼ੀਨ ਅਤੇ ਇੱਕ ਮੋਟਰਸਾਇਕਲ ਬਰਾਮਦ ਕੀਤਾ ਹੈ। ਉਨਾਂ ਦੱਸਿਆ ਕਿ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਉਸਦੇ ਕਿਹੜੇ ਵੱਡੇ ਨਸ਼ਾ ਤਸਕਰਾਂ ਨਾਲ ਸੰਬੰਧ ਹਨ।