ਐਸ.ਏ ਐਸ ਨਗਰ 07 ਜਨਵਰੀ :
ਸਤਿੰਦਰ ਸਿੰਘ ਪੀ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਜਿਲਾ ਐਸ ਏ ਐਸ ਨਗਰ ਦੇ ਆਦੇਸ਼ਾਂ ਅਨੁਸਾਰ ਜਿਲਾ ਪੁਲਿਸ ਵੱਲੋਂ ਠੱਗਾਂ ਅਤੇ ਹੋਰ ਕਰੀਮੀਨਲ ਵਿਅਕਤੀਆਂ ਦੇ ਖਿਲਾਫ ਸਖਤ ਮੁਹਿੰਮ ਚਲਾਈ ਗਈ ਹੈ। ਜਿਸ ਦੇ ਤਹਿਤ ਦੀਕਸ਼ਾ ਪੁੱਤਰੀ ਜਗਦੀਪ ਲਾਲ ਵੱਲੋਂ ਭੇਜੀ ਗਈ ਸ਼ਿਕਾਇਤ ਪਰ ਕਾਰਵਾਈ ਅਮਲ ਵਿਚ ਲਿਆਦੀ ਗਈ ਹੈ। ਦਰਖਾਸਤ ਕਰਤਾ ਦੀਕਸ਼ਾ ਨੇ ਆਪਣੀ ਦਰਖਾਸਤ ਵਿਚ ਦੋਸ਼ ਲਗਾਏ ਹਨ ਕਿ ਉਸਨੇ ਆਪਣਾ ਰੀਜਊਮ ਨੌਕਰੀ ਡਾਟ ਕਾਮ ਤੇ ਪਾਇਆ ਹੋਇਆ ਸੀ। ਜਿਸਨੂੰ ਵੈਟ ਟੈਕਨਾਲੌਜੀ ਕੰਪਨੀ ਦੇ ਦਫਤਰ ਤੋਂ 5 ਦਸੰਬਰ , 2020 ਨੂੰ ਫੋਨ ਆਇਆ ਕਿ ਉਸ ਨੂੰ ਨੌਕਰੀ ਸਬੰਧੀ ਇੰਟਰਵਿਊ ਲਈ ਐਸ ਸੀ ਐਫ ਨੰਬਰ 680 ਸੈਕਟਰ 70 ਮਟੌਰ ਮੋਹਾਲੀ ਵਿਖੇ 7 ਦਸੰਬਰ 2020 ਨੂੰ ਬੁਲਾਇਆ ਗਿਆ। ਜਿਸ ਪਾਸੋਂ 4500 ਰੁ: ਨਕਦ ਅਤੇ 10,000 ਰੁ: ਆਪਣੇ ਬੈਂਕ ਖਾਤੇ ਵਿਚ ਟਰਾਂਸਫਰ ਕਰਵਾ ਲਏ ਅਤੇ ਦਰਖਾਸਤ ਕਰਤਾ ਨੂੰ ਕਿਤੇ ਵੀ ਨੌਕਰੀ ਪਰ ਨਹੀ ਲਗਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ, ਸਗੋਂ 8,000 ਰੁ: ਦੀ ਹੋਰ ਮੰਗ ਕਰਨੀ ਸ਼ੁਰੂ ਕਰ ਦਿੱਤੀ। ਸ਼ਿਕਾਇਤ ਪਰ ਕਾਰਵਾਈ ਕਰਦੇ ਹੋਏ ਪਾਲ ਸਿੰਘ ਪੀ ਪੀ ਐਸ ਉਪ ਕਪਤਾਨ ਪੁਲਿਸ ਅਪ੍ਰੇਸ਼ਨ ਅਤੇ ਸੁਰੱਖਿਆ ਦੀ ਨਿਗਰਾਨੀ ਹੇਠ ਇੰਚਾਰਜ ਈ.ਓ. ਵਿੰਗ ਮੋਹਾਲੀ ਇੰਸਪੈਕਟਰ ਅਮਰਦੀਪ ਸਿੰਘ ਵੱਲੋਂ ਡੂੰਘਾਈ ਨਾਲ ਪੜਤਾਲ ਕੀਤੀ ਗਈ । ਪੜਤਾਲ ਤੋਂ ਪਾਇਆ ਗਿਆ ਹੈ ਕਿ ਵੈਫਟ ਟੈਕਨਾਲੌਜੀ ਕੰਪਨੀ ਐਸ ਸੀ ਐਫ ਨੰਬਰ 680 ਸੈਕਟਰ 70 ਮੋਹਾਲੀ ਦੇ ਮਾਲਕ ਨੀਤਨ ਪੁੱਤਰ ਸੁਰਿੰਦਰ ਸਿੰਘ ਵਾਸੀ ਪਹੇਵਾ ਜਿਲਾ ਕੁਰਕੂਸ਼ੇਤਰ ਹਰਿਆਣਾ ਅਤੇ ਕੰਪਨੀ ਦਾ ਮੈਨੇਜਰ ਹਰਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਅਲੂਣਾ ਬਾਣਾ ਪਾਇਲ ਜਿਲਾ ਲੁਧਿਆਣਾ ਆਪਸ ਵਿਚ ਮਿਲੀ ਭੁਗਤ ਕਰਕੇ ਪੜੇ ਲਿਖੇ ਬਹੁਤ ਸਾਰੇ ਭੋਲੇ-ਭਾਲੇ ਨੌਜਵਾਨ ਲੜਕੇ ਲੜਕੀਆਂ ਦਾ ਨੌਕਰੀ ਡਾਟ ਕਾਮ ਅਤੇ ਅਜਿਹੀਆਂ ਹੋਰ ਐਪਸ ਤੋ ਰੀਜਊਮ ਹਾਸਲ ਕਰਕੇ ਉਨਾਂ ਦੇ ਦਿੱਤੇ ਹੋਏ ਮੋਬਾਇਲ ਨੰਬਰਾਂ ਤੇ ਫੋਨ ਕਰਕੇ ਉਨਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀਆਂ ਠੱਗੀਆਂ ਮਾਰਦੇ ਹਨ। ਪੜਤਾਲ ਉਪਰੰਤ ਕੰਪਨੀ ਦੇ ਮਾਲਕ ਨੀਤਨ ਅਤੇ ਮੈਨੇਜਰ ਹਰਵਿੰਦਰ ਸਿੰਘ ਉਕਤਾਨ ਖਿਲਾਫ ਮੁਕੱਦਮਾ ਨੰਬਰ 02 ਮਿਤੀ 06-01 2021 ਜੇਰੇ ਧਾਰਾ 406,420,465,467,468,471,120-ਬੀ ਆਈ.ਪੀ ਸੀ ਦੇ ਤਹਿਤ ਥਾਣਾ ਮਟੌਰ ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ । ਕੰਪਨੀ ਦਾ ਮੈਨੇਜਰ ਦੋਸ਼ੀ ਹਰਵਿੰਦਰ ਸਿੰਘ ਉਕਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੰਪਨੀ ਦਾ ਮਾਲਕ ਦੋਸ਼ੀ ਨੀਤਨ ਉਕਤ ਫਰਾਰ ਹੈ।