ਨਵਜੋਤ ਸਿੱਧੂ ਦੀ ਤਾਜਪੋਸ਼ੀ ਦੀਆਂ ਅਫਵਾਹਾਂ , ਪੰਜਾਬ ਸਰਕਾਰ ਨੇ ਕੀਤਾ ਖੰਡਨ

ਚੰਡੀਗੜ੍ਹ, 28 ਜਨਵਰੀ ( ਪੀ 2 ਪੀ ): ਪੰਜਾਬ ਕਾਂਗਰਸ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੂੰ ਮੁੜ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਦੀਆਂ ਅਫਵਾਹਾਂ ਜਾਰੀ ਹਨ ।ਇੱਕ ਟੀਵੀ ਚੈਨਲ ਵੱਲੋਂ ਇਸ ਸਬੰਧੀ ਵਾਰ ਵਾਰ ਖ਼ਬਰ ਚਲਾਈ ਜਾ ਰਹੀ ਹੈ ਕਿ ਸਿੱਧੂ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਜਾ ਰਿਹਾ ਹੈ ।ਖਾਸ ਗੱਲ ਇਹ ਵੀ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਜੱਦੀ ਹਲਕੇ ਅਬੋਹਰ ਵਿੱਚ ਉਨ੍ਹਾਂ ਦੇ ਕਈ ਸਮਰਥਕਾਂ ਵੱਲੋਂ ਵੀ ਇਸ ਸਬੰਧੀ ਚਰਚਾਵਾਂ ਕੀਤੀਆਂ ਜਾ ਰਹੀਆਂ ਹਨ ।
ਪਰ ਮੰਤਰੀ ਮੰਡਲ ਵਿਚ ਫੇਰ ਬਦਲ ਦੇ ਨਾਲ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਉਣ ਸਬੰਧੀ ਪੰਜਾਬ ਰਾਜ ਭਵਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਹਲਚਲ ਨਜ਼ਰ ਨਹੀਂ ਆ ਰਹੀ ।ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠਕਰਾਲ ਨੇ ਇਨ੍ਹਾਂ ਚਰਚਾਵਾਂ ਨੂੰ ਵਿਰਾਮ ਦਿੰਦਿਆਂ ਟਵੀਟ ਕੀਤਾ ਹੈ ਕਿ ਮੰਤਰੀ ਮੰਡਲ ਵਿੱਚ ਕਿਸੇ ਤਰ੍ਹਾਂ ਦਾ ਕੋਈ ਫੇਰਬਦਲ ਨਹੀਂ ਹੋ ਰਿਹਾ ।ਪੱਤਰਕਾਰਾਂ ਵੱਲੋਂ ਰਵੀਨ ਠੁਕਰਾਲ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਅਤੇ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਵੀ ਸੰਪਰਕ ਕੀਤੇ ਜਾ ਰਹੇ ਹਨ ,ਪਰ ਫਿਲਹਾਲ ਕਿਸੇ ਪਾਸੋਂ ਇਸ ਸਬੰਧੀ ਕੋਈ ਸੂਚਨਾ ਨਹੀਂ ਮਿਲ ਰਹੀ ਹੈ।