Point 2 Point News
Punjabi News

ਡੇਰਾ ਸਿਰਸਾ ਦੀ ਖਾਲੀ ਗੱਦੀ ਦਾ ਮਾਮਲਾ , ਹਨੀਪ੍ਰੀਤ ਤੋਂ ਬਾਅਦ ਪਰਿਵਾਰ ਨੇ ਜੇਲ ਵਿਚ ਕੀਤੀ ਮੁਲਾਕਾਤ

ਚੰਡੀਗੜ੍ਹ , 16 ਦਸੰਬਰ ( ਪੀ 2 ਪੀ ) : ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਰਹੀ , ਪਰ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਡੇਰਾ ਸੱਚਾ ਸੌਦਾ , ਸਿਰਸਾ ਦੀ ਗੱਦੀ ਨੂੰ ਲੈ ਕੇ ਖੁਸਰ -ਫੁਸਰ ਤੇਜ ਹੋ ਗਈ ਹੈ। ਗੁਰਮੀਤ ਰਾਮ ਰਹੀਮ ਨਾਲ ਮੂੰਹ ਬੋਲੀ ਧੀ ਹਨੀਪ੍ਰੀਤ ਇੰਸਾ ਨਾਲ ਮੁਲਾਕਾਤ ਤੋਂ ਬਾਅਦ ਅੱਜ ਇੱਕ ਵਾਰ ਫੇਰ ਉਸ ਨੂੰ ਮਿਲਣ ਉਸ ਦਾ ਪਰਿਵਾਰ ਸੁਨਾਰੀਆ ਜੇਲ੍ਹ ਪਹੁੰਚਿਆ। ਪਰਿਵਾਰ ਪਹਿਲਾਂ ਵੀ ਮੁਲਾਕਾਤਾਂ ਕਰ ਚੁੱਕਿਆ ਹੈ। ਪਰ ਹਨੀਪ੍ਰੀਤ ਦੀ ਮੁਲਾਕਾਤ ਤੋਂ ਛੇਤੀ ਬਾਅਦ ਪਰਿਵਾਰ ਦੀ ਮੁਲਾਕਾਤ ਨੂੰ ਵਿਸ਼ੇਸ਼ ਮੰਨਿਆ ਜਾ ਰਿਹਾ ਹੈ।ਰਾਮ ਰਹੀਮ ਦੀ ਮੁਲਾਕਾਤ ਉਸ ਦੀਆਂ ਦੋਵੇਂ ਧੀਆਂ ਤੇ ਬੇਟੇ ਨਾਲ ਹੋਈ। ਭਾਵੇਂ ਡੇਰੇ ਦੀ ਮੁੱਖ ਪ੍ਰਬੰਧਕ ਕਮੇਟੀ ਵੱਲੋ ਡੇਰੇ ਦੀ ਗੱਦੀ ਗੁਰਮੀਤ ਰਾਮ ਰਹੀਮ ਤੋਂ ਇਲਾਵਾ ਕਿਸੇ ਹੋਰ ਨੂੰ ਦਿੱਤੇ ਜਾਣ ਤੋਂ ਇਨਕਾਰ ਕੀਤਾ ਜਾਂਦਾ ਰਿਹਾ ਹੈ , ਪਰ ਇਹ ਇਨਕਾਰ ਤਦ ਤਕ ਸੀ , ਜਦ ਤਕ ਹਨੀਪ੍ਰੀਤ ਵੀ ਜੇਲ ਵਿਚ ਸੀ। ਜਮਾਨਤ ਮਿਲਣ ਤੋਂ ਬਾਅਦ ਹਨੀਪ੍ਰੀਤ ਵੱਲੋ ਰਾਮ ਰਹੀਮ ਨਾਲ ਕੀਤੀ ਮੁਲਾਕਾਤ ਦੇ ਕਈ ਅਰਥ ਲਏ ਜਾ ਰਹੇ ਸਨ। ਅੱਜ ਪਰਿਵਾਰ ਦੀ ਮੁਲਾਕਾਤ ਨੇ ਕਈ ਚਰਚਾਵਾਂ ਨੂੰ ਤੇਜ ਕਰ ਦਿੱਤਾ ਹੈ। ਜਾਣਕਾਰੀ ਇਹ ਵੀ ਮਿਲੀ ਹੈ ਕਿ ਰਾਮ ਰਹੀਮ ਦੇ ਪਰਿਵਾਰ ਦੇ ਹੋਰ ਮੈਂਬਰ ਵੀ ਛੇਤੀ ਮੁਲਾਕਾਤ ਦਾ ਸਮਾਂ ਲੈ ਸਕਦੇ ਹਨ। ਜਿਕਰਯੋਗ ਹੈ ਕਿ ਕਰੀਬ ਤੋਂ ਗੁਰਮੀਤ ਰਾਮ ਰਹੀਮ ਗੰਭੀਰ ਦੋਸ਼ਾਂ ਵਿਚ ਸਜਾ ਦਿੱਤੇ ਜਾਣ ਤੋਂ ਬਾਅਦ ਰੋਹਤਕ ਦੀ ਸੁਨਾਰੀਆਂ ਜੇਲ ਵਿਚ ਹਨ ਅਤੇ ਤਦ ਤੋਂ ਹੀ ਡੇਰੇ ਦੀ ਗੱਦੀ ਖਾਲੀ ਪਈ ਹੈ। ਹਨੀਪ੍ਰੀਤ ਦੇ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਜਿਸ ਤਰ੍ਹਾਂ ਦੀਆਂ ਸਰਗਰਮੀਆਂ ਡੇਰੇ ਅਤੇ ਨਾਮ ਚਰਚਾ ਵਿਚ ਤੇਜ਼ ਹੋਈਆਂ ਹਨ , ਉਸਨੂੰ ਲੈ ਕੇ ਚਰਚਾਵਾਂ ਵੀ ਤੇਜ਼ ਹਨ।