ਅੰਮ੍ਰਿਤਸਰ , 18 ਜਨਵਰੀ (ਪੀ 2 ਪੀ )। ਪੰਜਾਬ ਦੇ ਅੰਮ੍ਰਿਤਸਰ ‘ਚ ਬਿਆਸ ਨੇੜੇ ਵਾਪਰੇ ਸੜਕ ਹਾਦਸੇ ‘ਚ ਗੱਡੀ ਸਵਾਰ ਤਿੰਨ ਜਣਿਆ ਦੀ ਮੌਤ ਹੋ ਗਈ। ਹਾਦਸਾ ਉਸ ਵੇਲੇ ਹੋਇਆ ਜਦੋਂ ਇਕ ਗੱਡੀ ਦਾ ਅਚਾਨਕ ਟਾਇਰ ਫੱਟ ਗਿਆ ਤੇ ਉਹ ਬੇਕਾਬੂ ਹੋ ਕੇ ਸਾਹਮਣਿਓਂ ਆ ਰਹੀ ਗੱਡੀ ‘ਚ ਜਾ ਵੱਜੀ। ਮਿਲੀ ਜਾਣਕਾਰੀ ਦੇ ਅਨੁਸਾਰ ਅੰਮ੍ਰਿਤਸਰ ਦੇ ਰਹਿਣ ਵਾਲੇ ਦੋ ਦੋਸਤ ਕਾਰ ‘ਚ ਸਵਾਰ ਹੋ ਕੇ ਸ਼ੁੱਕਰਵਾਰ ਰਾਤ ਨੂੰ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ। ਜਦੋਂ ਉਹ ਬਿਆਸ ਨੇੜੇ ਪਹੁੰਚੇ ਤਾਂ ਅਚਾਨਕ ਉਨਾਂ ਦੀ ਕਾਰ ਦਾ ਟਾਇਰ ਫਟ ਗਿਆ ਜਿਸ ਕਾਰਨ ਕਾਰ ਬੇਕਾਬੂ ਹੋ ਕੇ ਪਲਟ ਗਈ ਤੇ ਡਿਵਾਈਡਰ ਤੋੜ ਦੂਸਰੀ ਲੇਨ ‘ਚ ਜਾ ਪਹੁੰਚੀ। ਇਸ ਦੌਰਾਨ ਸਾਹਮਣਿਓਂ ਇਕ ਇਨੋਵਾ ਕਾਰ ਨਾਲ ਭਿਆਨਕ ਟੱਕਰ ਹੋ ਗਈ। ਹਾਦਸੇ ‘ਚ ਕਾਰ ਸਵਾਰ ਨੌਜਵਾਨ ਅੰਮ੍ਰਿਤਸਰ ਵਾਸੀ ਪੰਕਜ ਆਨੰਦ ‘ਤੇ ਮਜੀਠਾ ਵਾਸੀ ਆਂਚਲ ਨਿਵਾਸੀ ਜ਼ਖ਼ਮੀ ਹੋ ਗਏ ਜਿਨਾਂ ਨੂੰ ਪੁਲਿਸ ਹਸਪਤਾਲ ਲੈ ਕੇ ਜਾ ਰਹੀ ਸੀ ਪਰ ਰਸਤੇ ਵਿੱਚ ਹੀ ਦੋਵਾਂ ਦੀ ਮੌਤ ਹੋ ਗਈ। ਇਸਦੇ ਇਲਾਵਾ ਹਾਦਸੇ ‘ਚ ਇਨੋਵਾ ‘ਚ ਸਵਾਰ ਦੀ ਵੀ ਮੌਤ ਹੋ ਗਈ ਜਿਸ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।