
ਅੰਮ੍ਰਿਤਸਰ , 02 ਫਰਵਰੀ (ਪੀ 2 ਪੀ )। ਪੰਜਾਬ ਦੇ ਅਮ੍ਰਿਤਸਰ ਵਿਖੇ ਸਥਿਤ ਕੇਂਦਰੀ ਜੇਲ੍ਹ ਚੋਂ ਤਿੰਨ ਹਵਾਲਾਤੀ ਦੀਵਾਰ ਤੋੜ ਕੇ ਫਰਾਰ ਹੋ ਗਏ। ਘਟਨਾ ਸ਼ਨੀਵਾਰ ਰਾਤ ਕਰੀਬ 3 ਵਜੇ ਦੀ ਹੈ। ਜੇਲ੍ਹ ਪ੍ਰਸ਼ਾਸ਼ਨ ਨੂੰ ਇਸਦੀ ਜਾਣਕਾਰੀ ਐਤਵਾਰ ਸਵੇਰੇ ਉਸ ਵੇਲੇ ਮਿਲੀ ਜਦੋਂ ਕੈਦੀਆਂ ਤੇ ਹਵਾਲਾਤੀਆਂ ਦੀ ਹਾਜਰੀ ਲਾਈ ਗਈ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਦੋ ਸਗੇ ਭਰਾ ਗੁਰਪ੍ਰੀਤ ਸਿੰਘ ਗੋਪੀ ਅਤੇ ਜਰਨੈਲ ਸਿੰਘ ਨੇ ਜੇਲ ਚ ਬੰਦ ਇੱਕ ਹੋਰ ਕੈਦੀ ਵਿਸ਼ਾਲ ਸ਼ਰਮਾ ਨਾਲ ਮਿਲ ਕੇ ਬੀਤੀ ਰਾਤ ਜੇਲ ਦੀ ਦੀਵਾਰ ਤੋੜ ਕੇ ਫਰਾਰ ਹੋ ਗਏ। ਉਨ੍ਹਾਂ ਨੇ ਇਹ ਕਾਰਨਾਮਾ ਜੇਲ੍ਹ ਚ ਬਣੇ ਗੁਰਦਵਾਰੇ ਦੀ ਕੰਧ ਤੋੜ ਕੇ ਕੀਤਾ। ਗੋਪੀ ਅਤੇ ਜਰਨੈਲ ਜੇਲ੍ਹ ਵਿਚ ਲੁੱਟਾਂ ਦੇ ਕੇਸ ਵਿਚ ਬੰਦ ਸਨ।
ਜੇਲ ਪ੍ਰਸ਼ਾਸ਼ਨ ਦੀ ਸੂਚਨਾ ਤੇ ਕਾਰਵਾਈ ਕਰਦੇ ਹੋਏ ਸਥਾਨਕ ਪੁਲਿਸ ਨੇ ਜਿਥੇ ਇਲਾਕੇ ਦੀ ਨਾਕਾਬੰਦੀ ਕਰਕੇ ਫਰਾਰ ਕੈਦੀਆਂ ਦੀ ਭਾਲ ਸ਼ੁਰੂ ਕਰ ਦਿਤੀ ਹੈ ਉਥੇ ਹੀ ਜੇਲ੍ਹ ਵਿਚ ਬੀਤੀ ਰਾਤ ਡੀਯੂਟੀ ਤਾਇਨਾਤ ਮੁਲਾਜਮਾਂ ਤੋਂ ਵੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।