ਚੋਰ ਗੁਰਦਵਾਰੇ ਦੇ ਗੁਬੰਦ ਤੋਂ ਉਤਾਰ ਕੇ ਲੈ ਗਏ ਸੋਨਾ

ਚੋਰ ਗੁਰਦਵਾਰੇ ਦੇ ਗੁਬੰਦ ਤੋਂ ਉਤਾਰ ਕੇ ਲੈ ਗਏ ਸੋਨਾ

ਅੰਮ੍ਰਿਤਸਰ , 20 ਜਨਵਰੀ : ਪੰਜਾਬ ਦੇ ਅੰਮ੍ਰਿਤਸਰ ‘ਚ ਹਲਕਾ ਅਜਨਾਲਾ ਦੇ ਪਿੰਡ ਈਸਾਪੁਰ ‘ਚ ਗੁਰਦੁਆਰਾ ਵਧਾਵਾ ਸਿੰਘ ਬਾਬਾ ਈਸਾਪੁਰ ਵਿਖੇ ਚੋਰ ਗੁੰਬਦ ਤੋਂ ਉਤਾਰ ਕੇ ਫਰਾਰ ਹੋ ਗਏ। ਇਸ ਦਾ ਪਤਾ ਉਦੋਂ ਲੱਗਾ ਜਦ ਬੁੱਧਵਾਰ ਸਵੇਰੇ ਲੋਕ ਗੁਰਦੁਆਰੇ ਮੱਥਾ ਟੇਕਣ ਆਏ। ਸਾਰੇ ਲੋਕ ਕਈ ਫੁੱਟ ਉਚੇ ਗੁੰਬਦ ਤੋਂ ਸੋਨਾ ਗਾਇਬ ਦੇਖ ਕੇ ਹੈਰਾਨ ਰਹਿ ਗਏ। ਇਸ ਦੀ ਤੁਰੰਤ ਸੂਚਨਾ ਪੁਲਿਸ ਨੂੰ ਦਿੱਤੀ ਗਈ। ਥਾਣਾ ਅਜਨਾਲਾ ਪੁਲਿਸ ਨੇ ਮੌਕੇ ਦਾ ਜਾਇਜਾ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।