ਗੋਹਾ ਸੁੱਟਣ ਦਾ ਮਾਮਲਾ : ਪੰਜਾਬ ਦੇ ਸਾਬਕਾ ਮੰਤਰੀ ਤੀਕਸ਼ਣ ਸੂਦ ਦੇ ਘਰ ਦੀ ਸੁਰੱਖਿਆ ਵਧਾਈ

ਜਲੰਧਰ, 4 ਜਨਵਰੀ :
ਹੁਸ਼ਿਆਰਪੁਰ ‘ਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਭਾਜਪਾ ਆਗੂ ਤੀਕਸ਼ਣ ਸੂਦ ਦੇ ਘਰ ਦੇ ਬਾਹਰ ਗੋਹਾ ਸੁੱਟਣ ਦੇ ਮਾਮਲੇ ‘ਚ ਐਤਵਾਰ ਨੂੰ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਬਾਅਦ ਸੋਮਵਾਰ ਨੂੰ ਪੁਲਿਸ ਸਰਗਰਮ ਹੋ ਗਈ ਹੈ। ਸੂਦ ਦੇ ਘਰ ਦੇ ਬਾਹਰ ਕੋਲ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿਸਾਨ ਤੀਕਸ਼ਣ ਸੂਦ ਦੇ ਘਰ ਦਾ ਘਿਰਾਓ ਕਰ ਸਕਦੇ ਹਨ। ਇਸੇ ਕਾਰਨ ਇਹਤਿਆਤ ਤੌਰ ‘ਤੇ ਪੁਲਿਸ ਦੀ ਸਖ਼ਤੀ ਵਧਾ ਦਿੱਤੀ ਗਈ ਹੈ। ਐੱਸਐੱਸਪੀ ਨਵਜੋਤ ਸਿੰਘ ਮਾਹਲ ਖ਼ੁਦ ਮੌਕੇ ‘ਤੇ ਪਹੁੰਚੇ ਹਨ।
ਉੱਧਰ, ਗੋਹਾ ਸੁੱਟਣ ਦੇ ਮਾਮਲੇ ‘ਚ ਕਿਸਾਨ ਡਿਪਟੀ ਕਮਿਸ਼ਨਰ ਨੂੰ ਗਿਆਪਨ ਦੇਣ ਜਾ ਰਹੇ ਹਨ। ਕਿਸਾਨ ਸੰਗਠਨ ਦੇ ਮੈਂਬਰਾਂ ਨੇ ਮਿਨੀ ਸਕਤੱਰੇਤ ਇਕ ਵਾਰ ਇਕੱਠੇ ਹੋ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਉਹ ਤਿੰਨੋਂ ਮੁਲਜ਼ਮਾਂ ‘ਤੇ ਦਰਜ ਕੇਸ ਰੱਦ ਕਰਨ ਦੀ ਮੰਗ ਉਠਾ ਰਹੇ ਹਨ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਕੁਝ ਲੋਕਾਂ ਨੇ ਟਰੈਕਟਰ-ਟਰਾਲੀ ‘ਚ ਗੋਹਾ ਭਰ ਕੇ ਤੀਕਸ਼ਣ ਸੂਦ ਦੇ ਘਰ ਦੇ ਬਾਹਰ ਸੁੱਟਿਆ ਸੀ। ਮਾਮਲੇ ‘ਚ ਵੀਡੀਓ ਫੁਟੇਜ ਦੇ ਆਧਾਰ ‘ਤੇ ਪੁਲਿਸ ਨੇ ਤਿੰਨ ਲੋਕਾਂ ਨੂੰ ਨਾਮਜਦ ਕੀਤਾ ਸੀ। ਪੁਲਿਸ ਨੇ ਰਣਵੀਰ ਸਿੰਘ ਗੀਗਨੋਵਾਲ, ਗੁਰਨਾਮ ਸਿੰਘ ਮਨੂਕਾ, ਤੇ ਗੁਰਪ੍ਰੀਤ ਸਿੰਘ ਖੱਡਾ ‘ਤੇ ਕੇਸ ਦਰਜ ਕੀਤਾ ਸੀ।