ਕੋਰੋਨਾ ਵਾਇਰਸ , ਪੰਜ ਸਾਲ ਦਾ ਬੱਚਾ ਹਸਪਤਾਲ ਦਾਖਿਲ

ਗੁਰਦਾਸਪੁਰ , 10 ਮਾਰਚ : ਜ਼ਿਲਾ ਗੁਰਦਾਸਪੁਰ ਵਿਚ ਕੋਰੋਨਾ ਵਾਇਰਸ ਦਾ 5 ਸਾਲਾਂ ਦਾ ਸ਼ੱਕੀ ਮਰੀਜ ਹਸਪਤਾਲ ਦਾਖਿਲ ਕੀਤਾ ਗਿਆ ਹੈ। ਅਸਲ ਵਿਚ ਉਕਤ ਬੱਚਾ ਆਪਣੇ ਪਰਿਵਾਰ ਸਮੇਤ ਪਿਛਲੇ ਹੀ ਹਫਤੇ ਇਟਲੀ ਤੋਂ ਪਰਤਿਆ ਹੈ ਅਤੇ ਉਸਨੂੰ ਕੋਰੋਨਾ ਵਾਇਰਸ ਹੋਣ ਦਾ ਸ਼ੱਕ ਹੈ। ਬੱਚਾ ਡੇਰਾ ਬਾਬਾ ਨਾਨਕ -ਬਟਾਲਾ ਮਾਰਗ , ਗੁਰਦਾਸਪੁਰ ਦਾ ਨਿਵਾਸੀ ਹੈ। ਗੁਰਦਾਸਪੁਰ ਦੇ ਸਿਵਿਲ ਸਰਜਨ ਡਾਕਟਰ ਕਿਸ਼ਨ ਚੰਦ ਦਾ ਕਹਿਣਾ ਸੀ ਕਿ ਬੱਚਾ ਨਿਗਰਾਨੀ ਹੇਠ ਹੈ ਅਤੇ ਉਸਦੇ ਨਮੂਨੇ ਲੈ ਕੇ ਦਿੱਲੀ ਜਾਂਚ ਲਈ ਭੇਜੇ ਗਏ ਹਨ। ਉਸਨੂੰ ਗੁਰਦਾਸਪੁਰ ਦੇ ਸਿਵਿਲ ਹਸਪਤਾਲ ਵਿਚ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ।