ਇਲੈਕਟ੍ਰੀਕਲ ਵਾਹਨ ਚਾਰਜਿੰਗ ਦਾ ਪਹਿਲਾਂ ਪੰਪ 4 ਨੂੰ ਪੰਚਕੂਲਾ ਵਿਖੇ ਸ਼ੁਰੂ ਹੋਵੇਗਾ

ਚੰਡੀਗੜ੍ਹ, 01 ਜਨਵਰੀ – ਹਰਿਆਣਾ ਨੇ ਆਪਣੀ ਤਰ੍ਹਾ ਦਾ ਪਹਿਲਾ ਇਲੈਕਟ੍ਰੋਨਿਕ ਵਹੀਕਲ ਚਾਰਜਿੰਗ ਸਟੇਸ਼ਨ 4 ਜਨਵਰੀ ਨੂੰ ਪੰਚਕੂਲਾ ਵਿਚ ਸ਼ੁਰੂ ਕੀਤਾ ਜਾਵੇਗਾ। ਇਸ ਦਾ ਉਦਘਾਟਨ ਭਾਰਤ ਸਰਕਾਰ ਦੇ ਪੈਟ੍ਰੋਲਿਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸਕੱਤਰ ਤਰੁਣ ਕਪੂਰ ਤੇ ਹਰਿਆਣਾ ਦੇ ਨਵੇ ਅਤੇ ਨਵੀਕਰਣੀ ਉਰਜਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਟੀ.ਸੀ. ਗੁਪਤਾ ਕਰਣਗੇ।

        ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੰਚਕੂਲਾ ਵਿਚ ਸ਼ੁਰੂ ਹੋਣ ਵਾਲੇ ਇਹ ਇਲੈਟ੍ਰੋਨਿਕ ਵਹੀਕਲ ਚਾਰਜਿੰਗ ਸਟੇਸ਼ਨ ਹਰਿਆਣਾ ਤੇ ਟ੍ਰਾਈਸਿਟੀ ਦਾ ਅਜਿਹਾ ਪਹਿਲਾ ਸਟੇਸ਼ਨ ਹੋਵੇਗਾ ਜਿੱਥੇ ਛੋਟੀ ਤੋਂ ਲੈ ਕੇ ਵੱਡੀ ਤਕ ਹਰ ਇਲੈਕਟ੍ਰੋਨਿਕ ਗੱਡੀ ਚਾਰਜਿੰਗ ਕੀਤੀ ਜਾ ਸਕੇਗੀ। ਉਨ੍ਹਾਂ ਨੇ ਦਸਿਆ ਕਿ ਰਾਜ ਵਿਚ ਇਲੈਕਟ੍ਰੋਨਿਕ ਵਹੀਕਲਸ ਦੇ ਚਾਰਜਿੰਗ ਤਹਿਤ ਬੁਨਿਆਦੀ ਢਾਂਚਾ ਤਿਆਰ ਕਰਨ ਲਈ ਨਵ ਅਤੇ ਨਵੀਕਰਣੀ ਉਰਜਾ ਵਿਭਾਗ ਨੂੰ ਸਟੇਟ ਨੋਡਲ ਏਜੰਸੀ ਵਜੋ ਨਾਮਜਦ ਕੀਤਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਹਿਰ ਤਰ੍ਹਾ ਦੇ ਇਲੈਕਟ੍ਰੋਨਿਕ ਵਹੀਕਲਸ ਨੂੰ ਚਾਰਜ ਕਰਨ ਦੇ ਲਈ ਈ-ਵਾਹਨ ਚਾਰਜਿੰਗ ਸਟੇਸ਼ਨ ਨੂੰ ਹਰੇੜਾ ਦਫਤਰ ਪੰਚਕੂਲਾ ਵਿਚ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਨੇ ਅੱਗੇ ਇਹ ਵੀ ਜਾਣਕਾਰੀ ਦਿੱਤੀ ਕਿ ਵਿਭਾਗ ਨੇ ਪੰਚ ਇਲੈਕਟ੍ਰੋਨਿਕ ਵਹੀਕਲਸ ਕਿਰਾਏ 'ਤੇ ਲਏ ਹਨ ਜਿਨ੍ਹਾਂ ਵਿੱਚੋਂ ਇਕ ਪੰਚਕੂਲਾ ਮੁੱਖ ਦਫਤਰ ਲਈ ਜਦੋਂ ਕਿ ਇਕ-ਇਕ ਗੁਰੂਗ੍ਰਾਮ, ਫਰੀਦਾਬਾਦ, ਕਰਨਾਲ ਤੇ ਪੰਚਕੂਲਾ ਜਿਲ੍ਹਾ ਦੇ ਲਈ ਕਿਰਾਏ 'ਤੇ ਲਿਆ ਗਿਆ ਹੈ।