Point 2 Point News
Punjab Punjabi News

ਅਪਾਹਿਜ ਮਾਂ-ਪੁੱਤ ਦਾ ਬੇਰਹਿਮੀ ਨਾਲ ਕਤਲ, ਮਾਂ ਦੀ ਲਾਸ਼ ਘਰੋਂ ਤੇ ਪੁੱਤ ਦੀ ਖੇਤਾਂ ‘ਚੋਂ ਮਿਲੀ

ਜਲੰਧਰ, 6 ਜਨਵਰੀ :

ਥਾਣਾ ਲੋਹੀਆਂ ਦੇ ਅਧੀਨ ਪੈਂਦੇ ਪਿੰਡ ਆਲੀਵਾਲ ‘ਚ ਦਿਵਿਆਂਗ ਮਾਂ ਤੇ ਉਸ ਦੇ ਪੁੱਤ ਦਾ ਲੁੱਟ ਤੋਂ ਬਾਅਦ ਕਤਲ ਕਰ ਦਿੱਤਾ ਗਿਆ। ਮਾਂ ਦੀ ਲਾਸ਼ ਘਰ ‘ਚ ਤੇ ਪੁੱਤ ਦੀ ਲਾਸ਼ ਘਰ ਤੋਂ ਥੋੜ੍ਹੀ ਦੂਰ ਖੇਤਾਂ ‘ਚ ਲਹੂ-ਲੁਹਾਨ ਹਾਲਤ ‘ਚ ਮਿਲੀ।

ਜਾਣਕਾਰੀ ਅਨੁਸਾਰ ਪਿੰਡ ਅਲੀਵਾਲ ‘ਚ ਕਰਤਾਰੀ ਆਪਣੇ ਪੁੱਤ ਮੰਗਤ ਰਾਮ ਨਾਲ ਰਹਿ ਰਹੀ ਸੀ ਦੋਵੇਂ ਮਾਂ ਪੁੱਤ ਦਿਵਿਆਂਗ ਸਨ ਤੇ ਪਸ਼ੂ ਆਦਿ ਚਰਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਸਨ। ਬੁੱਧਵਾਰ ਸਵੇਰੇ ਉਨ੍ਹਾਂ ਦੇ ਗੁਆਂਢੀਆਂ ਨੂੰ ਉਨ੍ਹਾਂ ਦੇ ਘਰ ਕੁਝ ਅਨਹੋਣੀ ਹੋਣ ਦਾ ਸ਼ੱਕ ਪਿਆ ਪਰ ਉਨ੍ਹਾਂ ਨੇ ਇਸ ਦੀ ਸੂਚਨਾ ਥਾਣਾ ਲੋਹੀਆਂ ਦੇ ਮੁਖੀ ਬਲਵਿੰਦਰ ਸਿੰਘ ਨੂੰ ਦਿੱਤੀ ਜੋ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਤਾਂ ਕਰਤਾਰੀ ਦੀ ਲਾਸ਼ ਲਹੂ-ਲੁਹਾਣ ਹਾਲਤ ‘ਚ ਘਰ ਪਈ ਹੋਈ ਸੀ ਤੇ ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਜਦ ਪੁਲਿਸ ਪਾਰਟੀ ਨੇ ਜਾਂਚ ਸ਼ੁਰੂ ਕੀਤੀ ਤਾਂ ਘਰ ਤੋਂ ਕੁਝ ਦੂਰ ਹੀ ਕਰਤਾਰੀ ਦੇ ਮੁੰਡੇ ਮੰਗਤ ਰਾਮ ਦੀ ਲਾਸ਼ ਵੀ ਖੇਤਾਂ ਵਿੱਚ ਲਹੂ ਲੁਹਾਨ ਹਾਲਤ ਵਿੱਚ ਪਈ ਸੀ। ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।